
ਕਰੀਬ ਡੇਢ ਸਾਲ ਤੱਕ ਫਰਾਰ ਰਿਹਾ ਅਤੇ ਕੋਰਟ ਨੇ ਵੀ ਉਸ ਨੂੰ ਭਗੋੜਾ ਘੋਸ਼ਿਤ ਕਰ ਦਿੱਤਾ ਸੀ
ਮੁਹਾਲੀ- 13 ਕਰੋੜ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ 2 ਸਾਲ ਦੀ ਸਜ਼ਾ ਕੱਟ ਰਹੇ ਡਾਇਮੰਡ ਮਰਚੈਂਟ ਵਿਕਾਸ ਵਾਲੀਆ ਨੂੰ ਹਾਲ ਹੀ ਵਿਚ 42 ਦਿਨਾਂ ਦੀ ਪੈਰੋਲ ਮਿਲੀ ਹੈ। ਉਸ ਨੇ ਪੈਰੋਲ ਲੈਣ ਦੀ ਵਜ੍ਹਾ ਦੱਸੀ- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਖੇਤੀਬਾੜਈ ਕਰਨ ਦੇ ਲਈ ਛੁੱਟੀ ਚਾਹੀਦੀ। ਵਾਲੀਆ ਮੁਹਾਲੀ ਦਾ ਰਹਿਣ ਵਾਲਾ ਹੈ, ਇਸ ਲਈ ਉਸ ਨੇ ਸਥਾਨਕ ਡੀਸੀ ਤੋੰ ਐੱਨਓਸੀ ਲੈ ਕੇ ਚੰਡੀਗੜ੍ਹ ਬੁੜੈਲ ਜੇਲ੍ਹ ਵਿਚ ਛੁੱਟੀ ਲੈ ਲਈ। ਪਰ ਹੁਣ ਉਸ ਦੇ ਖ਼ਿਲਾਫ਼ ਮੁਹਾਲੀ ਡੀਸੀ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਉਸ ਦੇ ਖ਼ਿਲਾਫ਼ ਚੈਕ ਬਾਊਂਸ ਦਾ ਕੇਸ ਫਾਇਲ ਕਰਨ ਵਾਲੇ ਪੰਚਕੂਲਾ ਦੇ ਬਿਜਨਸਮੈਨ ਅਸ਼ੋਕ ਮਿੱਤਲ ਨੇ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਵਾਲੀਆ ਨੇ ਝੂਠਾ ਰਿਕਾਰਡ ਦਿਖਾ ਕੇ ਪੈਰੋਲ ਹਾਸਲ ਕੀਤੀ ਹੈ। ਇਸ ਲਈ ਉਸ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਅਤੇ ਵਾਪਸ ਉਸੇ ਜੇਲ੍ਹ ਵਿਚ ਭੇਜ ਦਿੱਤਾ ਜਾਣਾ ਚਾਹੀਦਾ। ਚਾਰ ਮਹੀਨੇ ਵਿਚ ਦੂਸਰੀ ਵਾਰ ਜੇਲ੍ਹ ਤੋਂ ਬਾਹਰ ਅਇਆ ਸੀ। ਇਸ ਸ਼ਿਕਾਇਤ ’ਤੇ ਮੁਹਾਲੀ ਡੀਸੀ ਆਫਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੰਬੰਧਿਤ ਡਿਪਾਰਟਮੈਂਟ ਤੋਂ ਰਿਕਾਰਡ ਮੰਗਿਆ ਗਿਆ ਹੈ।
ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਕੇਪੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਲੀਆ ਦੇ ਕਹਿਣ ’ਤੇ ਐਲਾਂਟੇ ਮਾਲ ਵਿਚ ਡਾਇਮੰਡ ਦਾ ਸ਼ੋਅਰੂਮ ਸ਼ੁਰੂ ਕੀਤੀ ਸੀ। ਵਾਲੀਆ ਨੇ ਬਿਜਨਸ ਦੇ ਨਾਂਅ ’ਤੇ ਉਸ ਤੋਂ ਕਰੋੜਾ ਦੀ ਠੱਗੀ ਕੀਤੀ, ਫਿਰ 13 ਕਰੋੜ ਰੁਪਏ ਦੇ ਚੈਕ ਦੇ ਦਿੱਤੇ ਜੋ ਕਿ ਬਾਊਂਸ ਹੋ ਗਏ। ਇਸ ਕੇਸ ਵਿਚ ਵਾਲੀਆ ਨੂੰ ਕੋਰਟ ਵਿਚ ਸਜਾ ਸੁਣਾਈ ਗਈ ਸੀ।
ਦੱਸ ਦੇਈਏ ਕਿ ਕਈ ਮਾਮਲਿਆਂ ਚ ਵਾਲੀਆ ਆਰੋਪੀ ਹਨ। ਵਿਕਾਸ ਵਾਲੀਆ ਨੂੰ ਫ਼ਰਬਰੀ 2019 ਵਿਚ 13 ਕਰੋੜ ਦੇ ਚੈਕ ਬਾਊਂਸ ਦੇ 6 ਅਲੱਗ-ਅਲੱਗ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾਂ ਇਸ ਉੱਤੇ ਚੰਡੀਗੜ੍ਹ ਅਤੇ ਪੰਚਕੂਲਾ ਵਿਚ ਵੀ ਧੋਖਾਧੜੀ ਦੇ ਕੇਸ ਦਰਜ ਹਨ। ਉਹ ਚੈਕ ਬਾਊਂਸ ਮਾਮਲੇ ਵਿਚ ਸਜ਼ਾ ਦੇ ਬਾਅਦ ਜਮਾਨਤ ਲੈ ਕੇ ਫਰਾਰ ਹੋ ਗਿਆ ਸੀ, ਜਿਸ ਕਾਰਨ ਉਸ ਉੱਤੇ ਸੈਕਟਰ-36 ਪੁਲਿਸ ਥਾਣੇ ਵਿਚ ਆਈਪੀਸੀ ਦੀ ਧਾਰਾ- 174ਏ ਦੇ ਦੋ ਕੇਸ ਦਰਜ ਹੋਏ ਸਨ।
ਉਹ ਕਰੀਬ ਡੇਢ ਸਾਲ ਤੱਕ ਫਰਾਰ ਰਿਹਾ ਅਤੇ ਕੋਰਟ ਨੇ ਵੀ ਉਸ ਨੂੰ ਭਗੋੜਾ ਘੋਸ਼ਿਤ ਕਰ ਦਿੱਤਾ ਸੀ। ਉੱਥੇ ਹੀ ਕੈਨਰਾ ਬੈਂਕ ਵਿਚ ਕਰੋੜਾ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਉਸ ਦੇ ਖ਼ਿਲਾਫ਼ ਸੀਬੀਆਈ ਨੇ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਵੀ ਉਸ ਦੇ ਖ਼ਿਲਾਫ਼ ਸੀਬੀਆਈ ਚਾਰਜਸ਼ੀਟ ਫਾਇਲ ਕਰ ਚੁੱਕੀ ਹੈ ਅਤੇ ਮਾਮਲੇ ਵਿਚ ਟ੍ਰਾਇਲ ਚਲ ਰਿਹਾ ਹੈ।