
ਪੁੱਤ ਦੀ ਮ੍ਰਿਤਕ ਦੇਹ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ
ਹੁਸ਼ਿਆਰਪੁਰ: ਕੁਝ ਦਿਨ ਪਹਿਲਾਂ ਹੀ ਦਸੂਹਾ ਦੇ 23 ਸਾਲਾ ਨੌਜਵਾਨ ਕਰਨਵੀਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਰਨਵੀਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਘੋਘਰਾ ਵਿਖੇ ਲਿਆਂਦੀ ਗਈ, ਜਿਥੇ ਉਸ ਦਾ ਸਸਕਾਰ ਕੀਤਾ ਗਿਆ। ਜਿਥੇ ਪੁੱਤ ਦੀ ਦੇਹ ਵੇਖ ਮਾਂ ਦੀਆਂ ਧਾਹਾਂ ਨਿਕਲੀਆਂ। ਉਥੇ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਵਿਅਕਤੀਆਂ ਨੂੰ ਕੀਤਾ ਕਾਬੂ
ਦੱਸ ਦੇਈਏ ਕਿ ਕਰਨਵੀਰ ਸਿੰਘ ਦੀ ਪੜ੍ਹਾਈ ਖ਼ਤਮ ਹੋ ਗਈ ਸੀ ਤੇ ਉਸ ਨੇ ਪੀ. ਆਰ. ਲਈ ਕਾਗਜ਼ ਲਗਾਏ ਸਨ। ਕਰਨਵੀਰ ਸਿੰਘ ਦੇ ਪਿਤਾ ਜਸਵੰਤ ਸਿੰਘ ਪੰਜਾਬ ਪੁਲਸ ਦੇ ਵਿਜੀਲੈਂਸ ਵਿਭਾਗ ਵਿਚ ਤਾਇਨਾਤ ਸਨ। ਉਸ ਦੇ ਪਿਤਾ ਦੀ 2010 ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਕਰਨਵੀਰ ਸਿੰਘ ਬਾਜਵਾ ਅਤੇ ਉਸ ਦੀ ਭੈਣ ਦਾ ਪਾਲਣ-ਪੋਸ਼ਣ ਉਸ ਦੀ ਮਾਤਾ ਅਤੇ ਚਾਚਿਆਂ ਨੇ ਹੀ ਕੀਤਾ ਸੀ ਪਰ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਦਾ ਆਖਰੀ ਸਹਾਰਾ ਵੀ ਖੋਹ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, ਇਮਾਰਤ 'ਚ ਫਸੇ ਕਈ ਲੋਕ