
Amritsar News : ਦਲਬੀਰ ਗਿੱਲ ਰਾਤ ਹੀ ਵੀਡੀਓ ਜਾਰੀ ਕਰਕੇ ਮੰਗ ਚੁੱਕੇ ਹਨ ਮੁਆਫ਼ੀ
Amritsar News : ਅੱਜ ਅੰਮ੍ਰਿਤਸਰ ਬੰਦ ਨੂੰ ਲੈ ਕੇ ਵਾਲਮੀਕੀ ਤੀਰਥ ਵਿਖੇ ਮੀਟਿੰਗ ਚੱਲ ਰਹੀ ਹੈ। ਦੱਸ ਦੇਈਏ ਕਿ ਦਲਬੀਰ ਗਿੱਲ ਵੱਲੋਂ ਵਾਲਮੀਕੀ ਸਮਾਜ ਬਾਰੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਵਾਲਮੀਕੀ ਸਮਾਜ ਵੱਲੋਂ ਅੱਜ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਸੰਬੰਧ ਵਿੱਚ ਤਲਬੀਰ ਗਿੱਲ ਰਾਤ ਹੀ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਵਾਲਮੀਕੀ ਸਮਾਜ ਨੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਨੂੰ ਜਾਮ ਕਰਨ ਦੀ ਧਮਕੀ ਦਿੱਤੀ ਸੀ । ਇਸ ਦੌਰਾਨ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਹ ਪੁਲਿਸ ਮੁਲਜ਼ਮ ਇਸ ਲਈ ਤੈਨਾਤ ਕੀਤੇ ਗਏ ਹਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾਲ ਕਰ ਸਕੇ।
(For more news apart from meeting is going on at Valmiki Tirth regarding the Amritsar Bandh News in Punjabi, stay tuned to Rozana Spokesman)