
TarnTaran News: ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਰਤਨ ਸਿੰਘ ਨੂੰ ਕੀਤਾ ਗ੍ਰਿਫਤਾਰ
ASI Kashmir Singh beaten up TarnTaran News: ਤਰਨਤਾਰਨ ਵਿਚ ਅਦਾਲਤੀ ਕੰਪਲੈਕਸ 'ਚ ਰਿਕਾਰਡ ਲੈ ਕੇ ਪੁੱਜੇ ਏਐੱਸਆਈ ਕਸ਼ਮੀਰ ਸਿੰਘ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਵਿਚ ਏਐੱਸਆਈ ਗੰਭੀਰ ਜ਼ਖਮੀ ਹੋ ਗਿਆ। ਇੰਨਾ ਹੀ ਨਹੀਂ ਏਐੱਸਆਈ ਨੂੰ ਵਰਦੀ ਪਾੜ੍ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਾਂ ਗਈਆਂ।
ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਸਵਾ 9 ਵਜੇ ਥਾਣਾ ਕੱਚਾ ਪੱਕਾ ਵਿਖੇ ਦਰਜ ਆਬਕਾਰੀ ਐਕਟ ਕੇਸ ਤਹਿਤ ਸਾਹਿਬ ਸਿੰਘ ਦਾ ਰਿਕਾਰਡ ਅਦਾਲਤ 'ਚ ਦੇਣ ਲਈ ਪੱਟੀ ਦੇ ਕੋਰਟ ਕੰਪਲੈਕਸ ਆਇਆ ਸੀ।
ਅਦਾਲਤ 'ਚ ਉਸ ਦੇ ਪਿੰਡ ਦਾ ਰਤਨ ਸਿੰਘ ਵੀ ਥਾਣਾ ਸਦਰ ਪੱਟੀ 'ਚ ਦਰਜ ਕੇਸ ਤਹਿਤ ਗਵਾਹੀ ਦੇਣ ਆਇਆ ਹੋਇਆ ਸੀ ਜਿਸ ਨਾਲ ਸਿਕੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਹਰਦੇਵ ਸਿੰਘ ਤੇ ਹਰਭਜਨ ਸਿੰਘ ਵਾਸੀ ਪਿੰਡ ਧਾਰੀਵਾਲ ਆਏ ਹੋਏ ਸਨ। ਉਸ ਨੇ ਦੱਸਿਆ ਕਿ ਸਿਕੰਦਰਜੀਤ ਸਿੰਘ ਸਮੇਤ ਸਾਰੇ ਜਾਣੇ ਉਸ ਦੇ ਗਲ ਪੈ ਗਏ ਤੇ ਉਸ ਦੀ ਵਰਦੀ ਪਾੜ ਦਿੱਤੀ ਜਦੋਂਕਿ ਕੁੱਟਮਾਰ ਕਰ ਕੇ ਉਸ ਦੇ ਸੱਟਾਂ ਵੀ ਮਾਰੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਤਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂਕਿ ਹੋਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।