ਪਸ਼ੂ ਪਾਲਣ ਦੇ ਕਿੱਤੇ ਲਈ ਬੇਜਮੀਨੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ : ਬਲਬੀਰ ਸਿੱਧੂ
Published : Nov 22, 2018, 6:27 pm IST
Updated : Nov 22, 2018, 6:27 pm IST
SHARE ARTICLE
Balbir Singh Sidhu
Balbir Singh Sidhu

ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉੋੱਪਰ ਚੁੱਕਣ ਲਈ ਬੇਜਮੀਨੇ ਲੋੜਵੰਦਾਂ ਨੂੰ ਪਸ਼ੂ...

ਚੰਡੀਗੜ (ਸ.ਸ.ਸ) : ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉੋੱਪਰ ਚੁੱਕਣ ਲਈ ਬੇਜਮੀਨੇ ਲੋੜਵੰਦਾਂ ਨੂੰ ਪਸ਼ੂ ਪਾਲਣ ਦੇ ਕਿੱਤਾ ਸਥਾਪਿਤ ਕਰਨ ਲਈ ਵਿਤੀ ਸਹਾਇਤਾ ਮੁੱਹਈਆ ਕਰਵਾਏਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਆਮਦਨ ਦੇ ਪੱਕੇ ਸਾਧਨ ਉਪਲੱਭਦ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜਿਸ ਅਧੀਨ ਗਰੀਬਾਂ ਰੇਖਾ ਥੱਲੇ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਪਸ਼ੂ ਪਾਲਣ ਦੇ ਧੰਦੇ ਵਿਕਸਿਤ ਕਰਨ ਲਈ ਵੱਖ-ਵੱਖ ਸਕੀਮਾਂ ਲਾਗੂ ਕਰ ਰਹੀ ਹੈ।

ਉਨਾਂ ਕਿਹਾ ਕਿ ਬਿਨੈਕਾਰ ਪਸ਼ੂ ਪਾਲਣ ਦੇ ਵਿਭਾਗ ਵਿਚ ਜਾ ਜੇ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ ਅਤੇ ਯੋਗ ਲਾਭਪਾਤਰੀਆਂ ਨੂੰ ਪਸ਼ੂ ਪਾਲਣ ਵਿਭਾਗ ਆਪਣਾ ਕਿੱਤਾ ਵਿਕਸਿਤ ਕਰਨ ਲਈ ਹਰ ਤਰਾਂ ਦੀ ਤਕਨੀਕੀ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ। ਸਕੀਮਾਂ ਦੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਐਸ.ਸੀ./ਬੇਜਮੀਨੇ ਪਰਿਵਾਰਾਂ ਨੂੰ 1 ਮਾਦਾ ਕੱਟੀ (6 ਮਹੀਨੇ ਦੀ ਉਮਰ ਤੱਕ ਦੀ) ਮੁਹੱਈਆ ਕਰਵਾਏਗੀ ਤਾਂ ਜੋ ਲਾਭਪਾਤਰੀ ਉਸ ਦਾ ਪਾਲਣ ਪੋਸ਼ਣ ਕਰਕੇ ਦੁੱਧ  ਵੇਚ ਸਕਣ ਅਤੇ ਆਪਣੀ ਪੱਕੀ ਆਮਦਨ ਦਾ ਪ੍ਰਬੰਧ ਕਰ ਸਕਣ।

ਜਿਸ ਲਈ ਵਿਭਾਗ ਵਲੋਂ ਲਾਭਪਤਾਰੀ ਦੀ 10,000 ਰੁਪਏ ਦੀ ਮਾਲੀ ਮਦੱਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਦੁਧਾਰੂ ਪਸ਼ੂਆਂ ਦਾ ਪਾਲਣ-ਪੋਸ਼ਣ ਲਈ ਬੇਜਮੀਨੇ ਕਿਸਾਨਾਂ ਨੂੰ 1 ਹੱਥ ਟੋਕਾ (ਚੈਫ ਕਟਰ) ਵੀ ਮੁਹੱਈਆ ਕਰਵਾਉਣਾ ਤਾਂ ਜੋ ਲਾਭਪਾਤਰੀ ਉਸਨੂੰ ਵਰਤ ਕੇ ਆਪਣੇ ਦੁਧਾਰੂ ਪਸ਼ੂਆਂ ਦਾ ਪਾਲਣ-ਪੋਸ਼ਣ ਕਰ ਸਕਣ।ਇਸ ਸਕੀਮ ਅਧੀਨ ਪਸ਼ੂ ਪਾਲਣ ਵਿਭਾਗ ਲਾਭਪਾਤਰੀ ਨੂੰ 8000 ਰੁਪਏ ਦੀ ਮਾਲੀ ਮਦੱਦ ਮੁਹੱਈਆ ਕਰਵਾਏਗਾ ਅਤੇ ਇਸੇ ਤਰਾਂ ਹੀ 3 ਬਕਰੀਆਂ ਦੇ ਮੇਮਣੇ ਖਰੀਦਣ ਲਈ ਲਾਭਪਾਤਰੀ ਨੂੰ ਪ੍ਰਤੀ ਮੇਮਣਾ 3333 ਰੁਪਏ ਦਿੱਤੇ ਜਾਣਗੇ।

ਇਸ ਸਾਰੀਆਂ ਸਕੀਮਾਂ ਅਧੀਨ ਮਿਲਣ ਵਾਲੀ ਵਿਤੀ ਸਹਾਇਤਾ ਨਾ ਮੋੜਨ ਯੋਗ ਹੋਵੇਗੀ। ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਾਰਿਆਂ ਜਿਲਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੇਵਲ ਲੋੜਵੰਦ ਤੇ ਯੋਗ ਬਿਨੈਕਾਰਾਂ ਨੂੰ ਹੀ ਤਵਜੋਂ ਦਿੱਤੀ ਜਾਵੇ ਜਿਸ ਲਈ ਹਰ ਵਿਅਕਤੀ ਦੀ ਡੂੰਘਾਈ ਨਾਲ ਜਾਂਚ ਕਰਕੇ ਹੀ ਵਿੱਤੀ ਸਹਾਇਤਾ ਜਾਰੀ ਕੀਤਾ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਪਸ਼ੂ ਪਾਲਣ ਦੀ ਸਕੀਮਾਂ ਦਾ ਲਾਭ ਲੈਣ ਲਈ ਪਸ਼ੂ ਪਾਲਣ ਦੇ ਡਿਪਟੀ ਡਾਰਿਰੈਕਟਰਾਂ ਨਾਲ ਸੰਪਰਕ ਕਰਨ ਅਤੇ ਸਕੀਮਾਂ ਸਬੰਧੀ ਫਾਰਮ ਵੀ ਪਸ਼ੂ ਪਾਲਣ ਵਿਭਾਗ ਵਿਚ ਜਾ ਕੇ ਹਾਂਸਲ ਕਰਨ। ਇਸ ਮੌਕੇ ਪਸ਼ੂ ਪਾਲਣ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਵੀ ਹਾਜਰ ਸਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement