
ਸ਼ਾਰਟ ਸਰਕਟ ਕਾਰਨ ਅੱਗ ਦੀ ਚਪੇਟ 'ਚ ਆਈ ਕਬਾੜ ਦੀ ਦੁਕਾਨ
ਲੁਧਿਆਣਾ: ਸਲੇਮ ਟਾਬਰੀ ਸਥਿਤ ਕਬਾੜ ਦੇ ਗੋਦਾਮ ਵਿਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਮਾਰਤ ਦੀਆਂ ਦੋਵੇਂ ਮੰਜਿਲਾਂ ਅੱਗ ਦੀ ਚਪੇਟ ਵਿਚ ਆ ਗਈਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ।
Fire breaks out at a scrap godown in Salem Tabri area of Ludhiana
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੁਪਹਿਰ 12 ਵਜੇ ਦੀ ਹੈ। ਮੇਸ਼ੀ ਕਬਾੜੀਆ ਨਾਂਅ ਤੋਂ ਮਸ਼ਹੂਰ ਕਬਾੜ ਦੀ ਦੁਕਾਨ ਵਿਚ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਲੱਗ ਗਈ। ਦੁਕਾਨ ਮਾਲਕ ਦਾ ਨਾਂਅ ਅਸ਼ੋਕ ਕੁਮਾਰ ਹੈ।
Punjab: Fire breaks out at a scrap godown in Salem Tabri area of Ludhiana. pic.twitter.com/RTE4o3WKum
— ANI (@ANI) November 22, 2020
ਗੋਦਾਮ ਵਿਚ ਕਬਾੜ ਤੇ ਪਲਾਸਟਿਕ ਦਾ ਸਮਾਨ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।