Advertisement
  ਖ਼ਬਰਾਂ   ਪੰਜਾਬ  21 Nov 2020  ਮੱਧ ਪ੍ਰਦੇਸ਼: ਗਵਾਲੀਅਰ ਹਸਪਤਾਲ ਦੇ ਆਈਸੀਯੂ ਵਿੱਚ ਲੱਗੀ ਭਿਆਨਕ ਅੱਗ

ਮੱਧ ਪ੍ਰਦੇਸ਼: ਗਵਾਲੀਅਰ ਹਸਪਤਾਲ ਦੇ ਆਈਸੀਯੂ ਵਿੱਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ
Published Nov 21, 2020, 10:03 pm IST
Updated Nov 21, 2020, 10:03 pm IST
ਕੋਰੋਨਾ ਦੇ 10 ਮਰੀਜ਼ ਸਨ ਦਾਖਲ
picture
 picture

ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਜੈਰਾਗਿਆ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਤੀਜੇ ਫਲਾਇਰ ਵਿਚ ਸ਼ਨੀਵਾਰ ਨੂੰ ਅੱਗ ਲੱਗੀ, ਜਿਸ ਵਿਚ ਕੋਰੋਨਾ ਦੇ ਕਰੀਬ ਦਸ ਮਰੀਜ਼ ਵੀ ਦਾਖਲ ਹਨ। ਪਹਿਲਾਂ ਹਸਪਤਾਲ ਪ੍ਰਬੰਧਕਾਂ ਨੇ ਖੁਦ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੱਗ ਬੇਕਾਬੂ ਹੋਣ ਲੱਗੀ ਤਾਂ ਫਾਇਰ ਅਮਲੇ ਨੂੰ ਸੂਚਿਤ ਕੀਤਾ ਗਿਆ।accidentaccident

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜੀਆਰ ਮੈਡੀਕਲ ਕਾਲਜ ਦੇ ਡੀਨ ਡਾ: ਐਸ ਐਨ ਅਯੰਗਰ ਅਤੇ ਜੇਏਐਚ ਦੇ ਸੁਪਰਡੈਂਟ ਡਾ. ਆਰ ਕੇ ਐਸ ਧੱਕੜ ਵੀ ਮੌਕੇ ‘ਤੇ ਪਹੁੰਚ ਗਏ ਸਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਦੋ ਮਰੀਜ਼ ਝੁਲਸੇ ਗਏ ਹਨ। ਸੀਨੀਅਰ ਅਧਿਕਾਰੀਂਆਂ ਦੱਸਿਆ ਕਿ ਅਜੇ ਅੱਗ ਲੱਗਣ ਦੇ ਕਾਰਨਾ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਇਸ ਦੀ ਜਾਣ ਪੜਤਾਲ ਕੀਤੀ  ਜਾਵੇਗੀ । 

Location: India, Punjab
Advertisement
Advertisement

 

Advertisement
Advertisement