
ਲਗਾਤਾਰ ਦੂਜੇ ਦਿਨ ਵਧਿਆ ਪੈਟਰੋਲ-ਡੀਜ਼ਲ ਦਾ ਭਾਅ
ਨਵੀਂ ਦਿੱਲੀ, 21 ਨਵੰਬਰ : ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਦੇ ਵਿਚਾਲੇ ਕਰੀਬ 2 ਮਹੀਨੇ ਦੀ ਸਥਿਰਤਾ ਦੇ ਬਾਅਦ ਸਨਿਚਰਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ। ਪੈਟਰੋਲ ਦੇ ਭਾਅ 'ਚ 15 ਪੈਸੇ ਅਤੇ ਡੀਜ਼ਲ 'ਚ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀ ਵੰਡ ਕਰਨ ਵਾਲੀਆਂ ਕੰਪਨੀਆਂ ਦੀ ਇਕ ਨੋਟੀਫ਼ਿਕੇਸ਼ਨ ਮੁਤਾਬਕ, ਦਿੱਲੀ 'ਚ ਪੈਟਰੋਲ ਦੀ ਕੀਮਤ 81.23 ਰੁਪਏ ਤੋਂ ਵੱਧ ਕੇ 81.38 ਰੁਪਏ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 70.68 ਰੁਪਏ ਤੋਂ ਵੱਧ ਕੇ 70.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਪਹਿਲਾਂ ਸ਼ੁਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 17 ਪੈਸੇ ਅਤੇ 22 ਪੈਸੇ ਦਾ ਵਾਧਾ ਕੀਤਾ ਗਿਆ ਸੀ। (ਪੀਟੀਆਈ)