ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ, ਪਾਕਿ ਸਰਹੱਦ ਕੋਲ ਮਿਲੀ 40 ਮੀਟਰ ਲੰਮੀ ਸੁਰੰਗ
Published : Nov 22, 2020, 10:05 pm IST
Updated : Nov 22, 2020, 10:05 pm IST
SHARE ARTICLE
Tunnel Pak border
Tunnel Pak border

ਨਗਰੋਟਾ ’ਚ ਮਾਰੇ ਗਏ ਅਤਿਵਾਦੀ ਇਸੇ ਸੁਰੰਗ ਤੋਂ ਆਏ ਸਨ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲਗਭਗ 30 ਤੋਂ 40 ਮੀਟਰ ਲੰਮੀ ਸੁਰੰਗ ਮਿਲੀ ਹੈ। ਬੀਐਸਐਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਇਸ ਨੂੰ ਦੇਖਿਆ. ਜੰਮੂ ਬੀਐਸਐਫ ਦੇ ਆਈਜੀ ਐਨਐਸ ਜਾਮਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਅਜਿਹੀ ਸੁਰੰਗ ਦਾ ਪਤਾ ਲਗਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨੀ ਫ਼ੌਜ ਅਤਿਵਾਦੀਆਂ ਦੀ ਮਦਦ ਕਰ ਰਹੀ ਹੈ।

Tunnel Pak borderTunnel Pak border

ਜਾਮਵਾਲ ਨੇ ਦਸਿਆ ਕਿ ਨਗਰੋਟਾ ਮੁਕਾਬਲੇ ’ਚ ਸ਼ਾਮਲ ਅਤਿਵਾਦੀ ਇਸੇ ਸੁਰੰਗ ਵਿਚੋਂ ਦਾਖ਼ਲ ਹੋਏ ਸਨ। ਇਹ ਹਾਲ ਹੀ ’ਚ ਬਣਾਈ ਗਈ ਹੈ। ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਤਿਵਾਦੀਆਂ ਦੀ ਮਦਦ ਲਈ ਉਨ੍ਹਾਂ ਕੋਲ ਕੋਈ ਗਾਈਡ ਵੀ ਸੀ। ਜਿਸ ਨੇ ਅਤਿਵਾਦੀਆਂ ਨੂੰ ਇਸ ਸੁਰੰਗ ਤੋਂ ਹਾਈਵੇ ਤਕ ਪਹੁੰਚਾਇਆ। ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ ਦੇ ਨਾਗਰੋਟਾ ’ਚ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ ਸੀ। ਚਾਰੇ ਅਤਿਵਾਦੀ ਬਾਰੂਦ ਅਤੇ ਹਥਿਆਰਾਂ ਨਾਲ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ।

Tunnel Pak borderTunnel Pak border

ਸੁਰੱਖਿਆ ਬਲਾਂ ਨੇ ਨਾਗਰੋਟਾ ਦੇ ਬਾਨ ਟੋਲ ਪਲਾਜ਼ਾ ’ਤੇ ਇਕ ਟਰੱਕ ਨੂੰ ਰੋਕਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ । ਇਸ ਦੌਰਾਨ ਡਰਾਈਵਰ ਟਰੱਕ ਤੋਂ ਛਾਲ ਮਾਰ ਕੇ ਭੱਜ ਗਿਆ। ਇਸ ਤੋਂ ਬਾਅਦ ਜਵਾਨਾਂ ਨੇ ਹੋਰ ਜਾਂਚ ਸ਼ੁਰੂ ਕੀਤੀ, ਫਿਰ ਟਰੱਕ ਦੇ ਅੰਦਰੋਂ ਗੋਲੀਬਾਰੀ ਸ਼ੁਰੂ ਹੋ ਗਈ। ਤਕਰੀਬਨ ਦੋ ਘੰਟੇ ਦੀ ਮੁਠਭੇੜ ਤੋਂ ਬਾਅਦ, ਸੁਰੱਖਿਆ ਬਲਾਂ ਨੇ ਟਰੱਕ ਨੂੰ ਉਡਾ ਦਿਤਾ।

Tunnel Pak borderTunnel Pak border

ਟਰੱਕ ਚਾਵਲ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ ਅਤੇ ਅਤਿਵਾਦੀ ਇਸ ਦੇ ਅੰਦਰ ਬੈਠੇ ਸਨ। ਮੁਕਾਬਲੇ ਤੋਂ ਬਾਅਦ ਟਰੱਕ ਵਿਚੋਂ 4 ਅਤਿਵਾਦੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਇਸ ਦੇ ਨਾਲ 11 ਏ.ਕੇ. 47 ਰਾਈਫ਼ਲਾਂ, 3 ਪਿਸਤੌਲ, 29 ਗ੍ਰਨੇਡ, 6 ਯੂਬੀਜੀਐਲ ਗ੍ਰਨੇਡ, ਮੋਬਾਈਲ ਫ਼ੋਨ, ਕੰਪਾਸ, ਪਿਠੂ ਬੈਗ ਬਰਾਮਦ ਕੀਤੇ ਗਏ।       

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement