
ਫਿਰ ਲਿਖੇ ਮਿਲੇ ਖ਼ਾਲਿਸਤਾਨ ਪੱਖੀ ਨਾਹਰੇ
ਮਾਹਿਲਪੁਰ, 21 ਨਵੰਬਰ (ਪਪ): ਪੰਜਾਬ ਵਿਚ ਇਕ ਵਾਰ ਫਿਰ ਖ਼ਾਲਿਸਤਾਨ ਦੇ ਨਾਹਰਾਂ ਨੂੰ ਲੈ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਸ਼ਰਾਰਤੀ ਅਨਸਰ ਅਪਣੀਆਂ ਹਰਕਤਾਂ ਨੂੰ ਲੈ ਕੇ ਬਾਜ ਨਹੀਂ ਆ ਰਹੇ ਤੇ ਇਕ ਵਾਰ ਫਿਰ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਬਹਿਰਾਮ-ਮਾਹਿਲਪੁਰ ਮੁੱਖ ਸੜਕ ਉਪਰ ਪੈਂਦੇ ਪਿੰਡ ਠੁਆਣਾ ਵਿਖੇ ਧਾਰਮਕ ਥਾਂ ਦੀ ਕੰਧ ਉੱਪਰ, ਅੱਡਾ ਖੜੌਦੀ ਵਿਖੇ ਇਕ ਪੈਲੇਸ ਦੇ ਚਾਰ ਸਥਾਨਾਂ ਉਤੇ ਅਤੇ ਅੱਡਾ ਪਾਲਦੀ ਦੇ ਸੜਕ ਉਪਰ ਪੈਂਦੇ ਡੇਰਾ ਬਾਬਾ ਮੰਗਲ ਦਾਸ ਉਪਰ ਖ਼ਾਲਿਸਤਾਨ ਪੱਖੀ ਨਾਹਰੇ ਲਿਖ ਕੇ ਸਥਾਨਕ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਬੰਧ ਵਿਚ ਸਵੇਰ 8.30 ਵਜੇ ਪਤਾ ਲੱਗਣ ਉਤੇ ਸਥਾਨਕ ਪੁਲਿਸ ਘਟਨਾ ਸਥਾਨ ਉਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚ ਗਏ।
ਇਸ ਦੇ ਨਾਲ ਹੀ ਦਸ ਦਈਏ ਕਿ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੇੜਾ ਵਿਚ ਵੀ ਖ਼ਾਲਿਸਤਾਨ ਦੇ ਨਾਹਰੇ ਲਿਖੇ ਹੋਏ ਦੇਖਣ ਨੂੰ ਮਿਲੇ ਹਨ। ਦਰਅਸਲ ਪਿੰਡ ਖੇੜਾ ਦੇ ਬਾਹਰਵਾਰ ਅਕਾਲ ਅਕੈਡਮੀ ਦੀ ਕੰਧ ਉਤੇ ਅਣਪਛਾਤੇ ਵਿਅਕਤੀਆਂ ਵਲੋਂ ਖ਼ਾਲਿਸਤਾਨੀ ਪੱਖੀ ਨਾਹਰੇ ਲਿਖੇ ਗਏ ਹਨ। ਇਹ ਨਾਹਰੇ ਅਕੈਡਮੀ ਦੇ ਬਾਹਰ ਬਣੇ ਚੌਕੀਦਾਰ ਦੇ ਕਮਰੇ ਦੀਆਂ ਕੰਧਾਂ imageਉਤੇ ਲਿਖੇ ਗਏ ਹਨ।