
ਸਰਬੱਤ ਦੇ ਭਲੇ ਲਈ ਸ੍ਰੀ ਰਾਮਾਇਣ ਦਾ ਪਾਠ ਕਰਵਾਇਆ
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਸਵਰਨਜੀਤ ਸਿੰਘ ਸੇਠੀ) : ਸਨਾਤਨ ਧਰਮ ਮੰਦਿਰ ਮਾਈ ਅਨੰਤੀ ਧਰਮਸ਼ਾਲਾ ਸਰਹਿੰਦ ਮੰਡੀ ਵਿਖੇ ਸ਼੍ਰੀ ਰਾਮਾਇਣ ਦੇ ਪਾਠ ਦੇ ਭੋਗ ਸਰਬੱਤ ਦੇ ਭਲੇ ਲਈ ਪਾਏ ਗਏ | ਇਸ ਮੌਕੇ ਪੰਡਿਤ ਯੋਗਰਾਜ ਸ਼ਾਸ਼ਤਰੀ ਨੇ ਕਿਹਾ ਕਿ ਪ੍ਰਭੂ ਭਗਤੀ ਹੀ ਇਨਸਾਨ ਨੂੰ ਸੱਚਾ ਸੁੱਖ ਪ੍ਰਦਾਨ ਕਰਦੀ ਹੈ | ਪ੍ਰਭੂ ਦੀ ਭਗਤੀ ਤੋਂ ਇਲਾਵਾ ਪੂਰੇ ਸੰਸਾਰ ਵਿਚ ਅਜਿਹਾ ਕੋਈ ਸਾਧਨ ਨਹੀ ਹੈ ਜੋ ਇਨਸਾਨ ਦਾ ਪਾਰ ਉਤਾਰਾ ਕਰ ਸਕੇਂ, ਇਸ ਲਈ ਇਨਸਾਨ ਨੂੰ ਨਿਰਸਵਾਰਥ ਹੋ ਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਗੁਰੂਆਂ-ਪੀਰਾਂ ਵੱਲੋਂ ਦਿੱਤੇ ਉਪਦੇਸ਼ਾ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ |
ਇਸ ਮੌਕੇ ਸਨਾਤਨ ਧਰਮ ਮੰਦਿਰ ਸਰਹਿੰਦ ਕਮੇਟੀ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਗੁਪਤਾ ਨੇ ਦੱਸਿਆ ਕਿ ਮੰਦਿਰ ਵਿਚ ਸ਼੍ਰੀ ਰਮਾਇਣ ਪਾਠ ਕਰਵਾਉਣ ਲਈ ਲੜੀ ਚੱਲ ਰਹੀ ਹੈ, ਜਿਸ ਨੇ ਸ੍ਰੀ ਰਮਾਇਣ ਦਾ ਪਾਠ ਕਰਵਾਉਣਾ ਹੋਵੇ ਉਹ ਨੋਟ ਕਰਵਾ ਸਕਦਾ ਹੈ ਅਤੇ ਰੋਜ਼ਾਨਾ ਸ਼ਾਮ ਨੂੰ ਸ਼ਿਵਲਿੰਗ ਦਾ ਸ਼ਿੰਗਾਰ ਵੀ ਕੀਤਾ ਜਾਂਦਾ ਹੈ |
ਇਸ ਮੌਕੇ ਸਾਧੂ ਰਾਮ ਭੱਟਮਾਜਰਾ, ਰਾਮਨਾਥ ਸ਼ਰਮਾ, ਸੋਨੂੰ ਗੁਪਤਾ, ਸ਼ਸ਼ੀ ਭੂਸ਼ਨ ਗੁਪਤਾ, ਵਿਜੈ ਵਰਮਾ, ਵਰਿੰਦਰ ਰਤਨ, ਸੁਭਾਸ਼ ਸੂਦ, ਕੌਂਸਲਰ ਪਵਨ ਕਾਲੜਾ, ਚਰਨਜੀਵ ਸ਼ਰਮਾ, ਅਨੰਦ ਮੋਹਨ, ਪ੍ਰਦੀਪ ਕੁਮਾਰ, ਲਲਿਤ, ਐਡ: ਭਾਰਤ ਭੂਸ਼ਨ ਵਰਮਾ, ਨਰਿੰਦਰ ਸ਼ਰਮਾ, ਹਰਸ਼ਿਤ ਸਿੰਗਲਾ ਆਦਿ ਹਾਜ਼ਰ ਸਨ |
4
ਫ਼ੋਟੋ ਕੈਪਸ਼ਨ: