ਮਸ਼ਹੂਰ ਟਾਰਗੇਟਡ ਹਸਤੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਯੋਜਨਾ, ਸੁਰੱਖਿਆ ਕਰਮੀਆਂ ਨੂੰ ਮਿਲੇਗੀ ਕਮਾਂਡੋ ਵਰਗੀ ਵਿਸ਼ੇਸ਼ ਸਿਖਲਾਈ 
Published : Nov 22, 2022, 10:38 am IST
Updated : Nov 22, 2022, 3:42 pm IST
SHARE ARTICLE
 Special plan to protect famous targeted personalities
Special plan to protect famous targeted personalities

- ਇੰਟੈਲੀਜੈਂਸ ਅਤੇ ਸੁਰੱਖਿਆ ਵਿੰਗ ਨੇ ਰਿਪੋਰਟ ਕੀਤੀ ਤਿਆਰ 

- ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਨਜ਼ੂਰੀ ਲਈ ਭੇਜੀ ਜਾਵੇਗੀ ਰਿਪੋਰਟ 

ਚੰਡੀਗੜ੍ਹ - ਅੰਮ੍ਰਿਤਸਰ ਅਤੇ ਕੋਟਕਪੂਰਾ 'ਚ ਦੋ ਟਾਰਗੇਟ ਕਿਲਿੰਗ ਕਾਂਡ ਤੋਂ ਬਾਅਦ ਹੁਣ ਪੰਜਾਬ ਸਰਕਾਰ ਟਾਰਗੇਟਡ ਸ਼ਖਸੀਅਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਹਰ ਸੁਰੱਖਿਆ ਮੁਲਾਜ਼ਮ ਨੂੰ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਹੋਮ ਗਾਰਡ, ਕਾਂਸਟੇਬਲ ਜਾਂ ਹੋਰ ਅਫ਼ਸਰਾਂ ਨੂੰ ਆਪਣੀ ਪੋਸਟ ਦੇ ਅਨੁਸਾਰ ਵਿਸ਼ੇਸ਼ ਸਿਖਲਾਈ ਦਾ ਚਾਰਟ ਪਾਸ ਕਰਨਾ ਹੋਵੇਗਾ। ਉਹ ਹਰ ਤਰ੍ਹਾਂ ਦੇ ਅਪਰੇਸ਼ਨਾਂ ਵਿੱਚ ਕਿਸੇ ਵੀ ਸਥਿਤੀ ਵਿਚ ਦੁਸ਼ਮਣ ਨੂੰ ਮਾਰਨ ਦੇ ਯੋਗ ਹੋਣਗੇ। 

ਸੁਰੱਖਿਆ ਗਾਰਡਾਂ ਵਿਚ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਹੁਣ ਸਿਰਫ਼ ਜਵਾਨ ਅਤੇ ਚੁਸਤ-ਦਰੁਸਤ ਗਾਰਡ ਹੀ ਸੁਰੱਖਿਆ ਵਿਚ ਤਾਇਨਾਤ ਹੋਣਗੇ। ਹਰੇਕ ਜ਼ਿਲ੍ਹੇ ਵਿਚ ਸੁਰੱਖਿਆ ਗਾਰਡਾਂ ਦੀ ਸਮੀਖਿਆ ਕਰਨ ਲਈ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਨੋਡਲ ਅਧਿਕਾਰੀ ਹੋਵੇਗਾ। ਜੋ ਇਸ ਗੱਲ ਦਾ ਜਾਇਜ਼ਾ ਲਵੇਗਾ ਕਿ ਕੀ ਕਿਸੇ ਟਾਰਗੇਟਡ ਸ਼ਖਸੀਅਤ ਨੂੰ ਦਿੱਤੀ ਗਈ ਸੁਰੱਖਿਆ ਵਿਚ ਕੋਈ ਕਮੀ ਹੈ ਜਾਂ ਨਹੀਂ ਜਾਂ ਫਿਰ ਕਿਸੇ ਬਦਲਾਅ ਦੀ ਲੋੜ ਹੈ। ਨੋਡਲ ਅਫਸਰ ਹਰ ਹਫ਼ਤੇ ਰਿਪੋਰਟ ਤਿਆਰ ਕਰੇਗਾ ਅਤੇ ਸਿੱਧੇ ਆਈਜੀ ਸੁਰੱਖਿਆ ਨੂੰ ਦੇਵੇਗਾ। 

ਕਮਾਂਡੋ ਟਰੇਨਿੰਗ ਲੈਣ ਤੋਂ ਬਾਅਦ ਉਸ ਸ਼ਖਸ਼ੀਅਤ ਦੇ ਨਾਲ ਤਾਇਨਾਤ ਸੁਰੱਖਿਆ ਗਾਰਡ ਮੌਕੇ 'ਤੇ ਹੀ ਕਾਰਵਾਈ ਨੂੰ ਅੰਜਾਮ ਦੇ ਸਕਣਗੇ। ਕਮਾਂਡੋਜ਼ ਦੀ ਸਿਖਲਾਈ ਵਿਚ ਰੋਜ਼ਾਨਾ 42 ਕਿਲੋਮੀਟਰ ਦੀ ਦੌੜ, 7 ਕਿਲੋਮੀਟਰ ਅੰਡਰਵਾਟਰ ਤੈਰਾਕੀ, 3200 ਪੁਸ਼ਅਪ, 25 ਬਹੁਤ ਸਖ਼ਤ ਗਤੀਵਿਧੀਆਂ ਅਤੇ 42 ਕਿਲੋਮੀਟਰ ਵਿੱਚੋਂ 12 ਕਿਲੋਮੀਟਰ ਦੋਹਰੇ ਭਾਰ ਨਾਲ ਦੌੜਨਾ ਸ਼ਾਮਲ ਹੈ।  

ਪੰਜਾਬ ਦੇ ਖੁਫੀਆ ਅਤੇ ਸੁਰੱਖਿਆ ਵਿੰਗ ਨੇ ਵਿਸ਼ੇਸ਼ ਸਿਖਲਾਈ ਸਬੰਧੀ ਆਪਣੀ ਪੂਰੀ ਰਿਪੋਰਟ ਤਿਆਰ ਕਰ ਲਈ ਹੈ। ਹੁਣ ਇਸ ਨੂੰ ਮਨਜ਼ੂਰੀ ਲਈ ਕੇਂਦਰੀ ਗ੍ਰਹਿ ਵਿਭਾਗ ਕੋਲ ਭੇਜਿਆ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਵਿਚ ਇੱਕ ਹਫ਼ਤੇ ਵਿਚ ਦੋ ਕਤਲ ਹੋਏ ਹਨ। ਪੰਜਾਬ ਵਿਚ ਸ਼ਿਵ ਸੈਨਾ, ਸਿਆਸਤਦਾਨਾਂ ਸਮੇਤ 33 ਟਾਰਗੇਟਡ ਸ਼ਖ਼ਸੀਅਤਾਂ ਨੂੰ ਸੁਰੱਖਿਆ ਮਿਲੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਨੂੰ ਧਮਕੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅੰਮ੍ਰਿਤਸਰ ਅਤੇ ਕੋਟਕਪੂਰਾ 'ਚ ਦੋ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। 

ਸਭ ਤੋਂ ਵੱਡੀ ਤਬਦੀਲੀ ਇਹ ਹੋਵੇਗੀ ਕਿ ਹੁਣ ਸਿਰਫ਼ ਜਵਾਨ ਅਤੇ ਚੁਸਤ-ਦਰੁਸਤ ਗਾਰਡ ਹੀ ਸੁਰੱਖਿਆ ਵਿਚ ਤਾਇਨਾਤ ਹੋਣਗੇ, ਡੀਐਸਪੀ ਰੈਂਕ ਦੇ ਅਧਿਕਾਰੀ ਹਰ ਜ਼ਿਲ੍ਹੇ ਵਿਚ ਸੁਰੱਖਿਆ ਗਾਰਡਾਂ ਦੀ ਸਮੀਖਿਆ ਕਰਨ ਲਈ ਨੋਡਲ ਅਫ਼ਸਰ ਹੋਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement