Jalandhar News : ਜਲੰਧਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 24 ਅਧਿਕਾਰੀਆਂ ਦੇ ਵੱਖ -ਵੱਖ ਵਿਭਾਗਾਂ ’ਚ ਕੀਤਾ ਬਦਲਾਅ

By : BALJINDERK

Published : Nov 22, 2024, 1:20 pm IST
Updated : Nov 22, 2024, 1:22 pm IST
SHARE ARTICLE
File photo
File photo

Jalandhar News : ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ’ਚ ਕੀਤੀ ਤਾਇਨਾਤੀ

Jalandhar News : ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਨਿਗਮ ਦੇ ਸੁਪਰਡੈਂਟ ਅਤੇ ਕਲਰਕ ਪੱਧਰ ਦੇ 24 ਅਧਿਕਾਰੀਆਂ ਦੇ ਵਿਭਾਗਾਂ ’ਚ ਬਦਲਾਅ ਕੀਤਾ। ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਮਨਦੀਪ ਸਿੰਘ ਮਿੱਠੂ ਨੂੰ ਅਸ਼ਵਨੀ ਗਿੱਲ ਦੇ ਨਾਲ ਤਹਿਬਾਜ਼ਾਰੀ ਵਿਭਾਗ ਦਾ ਸੁਪਰਡੈਂਟ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਨਦੀਪ ਮਿੱਠੂ ਨੂੰ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਵਰਕਸ਼ਾਪ ਬ੍ਰਾਂਚ ’ਤੇ ਸੁਪਰਡੈਂਟ ਵੀ ਲਾਇਆ ਗਿਆ ਹੈ।

ਹੈਲਥ ਅਤੇ ਬਿਲਡਿੰਗ ਬ੍ਰਾਂਚ ਦੇ ਸੁਪਰਡੈਂਟ ਅਮਿਤ ਕਾਲੀਆ ਦੀ ਡਿਊਟੀ ਹੁਣ ਪੈਟਰੋਲ ਪੰਪ ’ਤੇ ਲਾ ਦਿੱਤੀ ਗਈ ਹੈ, ਜਿਸ ਦੇ ਨਾਲ-ਨਾਲ ਉਹ ਇਲੈਕਸ਼ਨ ਦਾ ਕੰਮ ਵੀ ਵੇਖਣਗੇ। ਸੰਜੀਵ ਕਾਲੀਆ ਨੂੰ ਹੁਣ ਹੈਲਥ ਅਤੇ ਓ. ਐਂਡ ਐੱਮ. ਬ੍ਰਾਂਚ ਦਾ ਸੁਪਰਡੈਂਟ ਬਣਾ ਦਿੱਤਾ ਗਿਆ ਹੈ। ਰਜਨੀ ਨੂੰ ਹੈਲਥ ਬ੍ਰਾਂਚ ਤੋਂ ਹਟਾ ਕੇ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਹੈ।

ਮਮਤਾ ਸੇਠ ਨੂੰ ਟੈਂਡਰ ਸੈੱਲ ਤੋਂ ਬਦਲ ਕੇ ਲਾਇਸੈਂਸ ਬ੍ਰਾਂਚ ਵਿਚ ਭੇਜਿਆ ਗਿਆ ਹੈ। ਸੁਪਰਡੈਂਟ ਅਸ਼ਵਨੀ ਭਗਤ ਨੂੰ ਇਸ਼ਤਿਹਾਰ ਬਰਾਂਚ ਦੇ ਨਾਲ-ਨਾਲ ਰਿਹਾਇਸ਼ ਯੋਜਨਾ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਸੁਪਰਡੈਂਟ ਰਾਕੇਸ਼ ਸ਼ਰਮਾ ਨੂੰ ਪ੍ਰਾਪਰਟੀ ਟੈਕਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ਵਿਚ ਤਾਇਨਾਤੀ ਕੀਤੀ ਗਈ ਹੈ।

(For more news apart from  Major reshuffle before Jalandhar Municipal Corporation elections, changes made in departments 24 officials News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement