Punjab News: ਪੰਜਾਬ 'ਚ ਪੈਦਾ ਹੋ ਸਕਦਾ ਹੈ ਬਿਜਲੀ ਤੇ ਪਾਣੀ ਦਾ ਸੰਕਟ
Published : Nov 22, 2024, 7:45 am IST
Updated : Nov 22, 2024, 7:45 am IST
SHARE ARTICLE
Punjab News: Power and water crisis may arise in Punjab
Punjab News: Power and water crisis may arise in Punjab

Punjab News: ਪੌਂਗ ਡੈਮ ’ਚ ਪਾਣੀ ਦਾ ਪੱਧਰ ਕਰੀਬ 18 ਫੁੱਟ ਘਟਿਆ

 

Punjab News: ਮੌਨਸੂਨ ਮਗਰੋਂ ਘੱਟ ਮੀਂਹ ਪੈਣ ਅਤੇ ਵੱਡੇ ਡੈਮਾਂ ਵਾਲੇ ਇਲਾਕਿਆਂ ’ਚ ਬਰਫ਼ ਜੰਮਣ ਕਾਰਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਨੇ ਪਾਣੀ ਦੀ ਉਪਲੱਬਧਤਾ ਨੂੰ ਬਾਰੇ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ।

ਬੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਠੰਢ ਦੇ ਮੌਸਮ ਦੌਰਾਨ ਬਹੁਤੇ ਮੀਂਹ ਨਾ ਪਏ ਤਾਂ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਗਰਮੀਆਂ ’ਚ ਪਾਣੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੀਬੀਐੱਮਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਆਪਣੇ ਮੈਂਬਰ ਸੂਬਿਆਂ ਨੂੰ ਆਉਂਦੇ ਮਹੀਨਿਆਂ ’ਚ ਪਾਣੀ ਦੀ ਮੰਗ ਦਾ ਅੰਦਾਜ਼ਾ ਲਗਾਉਣ ’ਚ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਮੌਜੂਦਾ ਭੰਡਾਰਣ ਅਤੇ ਪ੍ਰਵਾਹ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਘੱਟ ਹੈ।’’ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਬੀਬੀਐੱਮਬੀ ਦੇ ਮੈਂਬਰ ਹਨ ਜੋ ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਲੈਂਦੇ ਹਨ।

ਭਾਖੜਾ ਡੈਮ ’ਚ ਪਾਣੀ ਦਾ ਪੱਧਰ 1,633 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੇ ਮੁਕਾਬਲੇ ’ਚ ਕਰੀਬ 15 ਫੁੱਟ ਹੇਠਾਂ ਹੈ। ਉਧਰ ਪੌਂਗ ਡੈਮ ’ਚ ਪਾਣੀ ਦਾ ਪੱਧਰ 1,343 ਫੁੱਟ ਰਿਕਾਰਡ ਹੋਇਆ ਜੋ ਪਿਛਲੇ ਸਾਲ ਨਾਲੋਂ ਕਰੀਬ 18 ਫੁੱਟ ਘੱਟ ਹੈ।

ਅਧਿਕਾਰੀ ਨੇ ਕਿਹਾ, ‘‘ਭਾਖੜਾ ’ਚ ਪਾਣੀ ਦੀ ਮੌਜੂਦਾ ਭੰਡਾਰਨ ਸਮਰੱਥਾ ਕੁੱਲ ਸਮਰੱਥਾ ਦਾ ਕਰੀਬ 63 ਫ਼ੀਸਦ ਹੈ ਜੋ ਆਮ ਨਾਲੋਂ 10 ਫ਼ੀਸਦ ਘੱਟ ਹੈ ਜਦਕਿ ਪੌਂਗ ’ਚ ਭੰਡਾਰਨ ਸਮਰੱਥਾ 50 ਫ਼ੀਸਦ ਹੈ ਜੋ ਆਮ ਨਾਲੋਂ 15 ਫ਼ੀਸਦ ਘੱਟ ਹੈ।’’ ਜਲਵਾਯੂ ਹਾਲਾਤ ਅਤੇ ਵਾਤਾਵਰਨ ਕਾਰਨਾਂ ਦੇ ਆਧਾਰ ’ਤੇ ਜਲ ਭੰਡਾਰਾਂ ’ਚ ਪਾਣੀ ਦਾ ਪ੍ਰਵਾਹ ਰੋਜ਼ਾਨਾ ਬਦਲਦਾ ਰਹਿੰਦਾ ਹੈ।*

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement