
Kumbra Murder Case: ਅੱਜ ਹੋਵੇਗਾ ਮ੍ਰਿਤਕ ਦਾ ਸਸਕਾਰ
ਮੁਹਾਲੀ ਦੇ ਸੈਕਟਰ-68 ਦੇ ਕੁੰਭੜਾ ਵਿੱਚ ਦਮਨਪ੍ਰੀਤ (17) ਦਾ 13 ਨਵੰਬਰ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਸ ਨੂੰ ਬਚਾਉਣ ਆਏ ਉਸ ਦੇ ਦੋਸਤ ਦਿਲਪ੍ਰੀਤ ਦੇ ਸਿਰ ਵਿੱਚ ਵੀ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਨੌਂ ਦਿਨਾਂ ਬਾਅਦ ਵੀਰਵਾਰ ਨੂੰ ਉਸ ਦੀ ਵੀ ਪੀਜੀਆਈ ਵਿੱਚ ਮੌਤ ਹੋ ਗਈ।
ਉਸ ਦਾ ਅੱਜ (ਸ਼ੁੱਕਰਵਾਰ) ਪੀਜੀਆਈ ਵਿਖੇ ਪੋਸਟਮਾਰਟਮ ਕੀਤਾ ਜਾਣਾ ਹੈ, ਜਿਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਅਜਿਹੇ 'ਚ ਪਿੰਡ 'ਚ ਮਾਹੌਲ ਗਰਮ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਲਰਟ ਮੋਡ 'ਤੇ ਹੈ। ਸਾਵਧਾਨੀ ਦੇ ਤੌਰ 'ਤੇ ਪੁਲਿਸ ਕੁੰਭੜਾ ਅਤੇ ਏਅਰਪੋਰਟ ਰੋਡ 'ਤੇ ਨਜ਼ਰ ਰੱਖ ਰਹੀ ਹੈ।
250 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀ ਵੀ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਪੰਚਾਇਤ ਯੂਨੀਅਨ ਦੇ ਸੀਨੀਅਰ ਮੈਂਬਰ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਮ੍ਰਿਤਕ ਚਾਰ ਭੈਣ-ਭਰਾ ਹਨ। ਮ੍ਰਿਤਕ ਅਤੇ ਉਸ ਦਾ ਭਰਾ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਪ੍ਰਸ਼ਾਸਨ ਨੇ ਦੋਹਾਂ ਪ੍ਰਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਹੈ। ਦੋਹਾਂ ਪ੍ਰਵਾਰਾਂ ਨੂੰ 2-2 ਲੱਖ ਦੇ ਚੈੱਕ ਸੌਂਪੇ ਗਏ।