
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਹੁਣ ਪੰਚਾਇਤੀ ਚੋਣਾ ਲੜਨ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮਾਂ, ਪਿੰਡ ਮੂਸਾ ਨੇੜੇ ਮਾਨਸਾ ਹੁਣ ਸਰਪੰਚ ਦੀਆਂ
ਮਾਨਸਾ (ਸਸਸ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਹੁਣ ਪੰਚਾਇਤੀ ਚੋਣਾ ਲੜਨ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮਾਂ, ਪਿੰਡ ਮੂਸਾ ਨੇੜੇ ਮਾਨਸਾ ਹੁਣ ਸਰਪੰਚ ਦੀਆਂ ਚੋਣਾ ਲੜੇਗੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਅਪਣੀ ਮਾਂ ਦੇ ਹੱਕ 'ਚ ਚੋਣਾ ਦਾ ਪ੍ਰਚਾਰ ਕਰ ਰਹੇ ਹਨ।
Moosewalas mother will fight Elections
ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹਨ ਅਤੇ ਇਸ ਤੋਂ ਪਹਿਲਾਂ ਉਹ ਪਿੰਡ ਦੀ ਪੰਚ ਵੀ ਰਹੀ ਚੁੱਕੇ ਹਨ। ਦੂਜੇ ਪਾਸੇ ਪਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੂਸੇ ਦੀ ਮਾਂ ਕਿਸੇ ਅਹੁਦੇ ਜਾਂ ਲਾਲਚ ਕਾਰਨ ਚੋਣ ਮੈਦਾਨ 'ਚ ਨਹੀਂ ਆਈ ਸਗੋਂ ਪੰਜਾਬ 'ਚ ਵੱਧ ਰਹੇ ਨਸ਼ੇ ਖਿਲਾਫ ਅਪਣੀ ਅਵਾਜ਼ ਬੁਲੰਦ ਕਰਨ ਅਤੇ ਨਸ਼ੇ 'ਤੇ ਸ਼ਰਾਬ ਵੰਡੇ ਜਾਣ ਦਾ ਵਿਰੋਧ ਕਰਨਗੇ 'ਤੇ ਇਕ ਚੰਗਾ ਸੁਨੇਹਾ ਦੇਣਗੇਂ।
Mother will fight Elections
ਨਾਲ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਉਹਨ੍ਹਾਂ ਦਾ ਪੁੱਤਰ ਮੂਸੇਵਾਲਾ ਇਸ ਚੋਣ ਪ੍ਰਚਾਰ 'ਚ ਅਪਣੀ ਮਾਂ ਦਾ ਸਾਥ ਦੇ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।