
ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਪਿਛਲੇ ਦਸ ਸਾਲ ਤੋਂ ਬਾਅਦ ਕਾਂਗਰਸ ਸਰਕਾਰ ਆਈ ਸੀ
ਜਲੰਧਰ: ਪਿਛਲੇ ਕਾਫੀ ਦਿਨਾ ਤੋ ਚਰਚਾ ਚੱਲ ਰਹੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀ ਐਮ ਲਈ ਚੁਣਿਆ ਜਾਵੇਗਾ ਕਿਉਂਕਿ ਲੋਕਾਂ ਵੱਲੋ ਇਹੀ ਮੰਗ ਹੋ ਰਹੀ ਹੈ ਕਿ ਅਸੀ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦੇ ਹਾਂ।
Navjot Singh Sidhuਪਰ ਜਾਣਕਾਰੀ ਅਨੁਸਾਰ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਇਸ ਗੱਲ ਦਾ ਰੋਸ ਜਤਾਇਆ ਹੈ ਕਿ ਸਿੱਧੂ ਨੂੰ ਇਸ ਤਰ੍ਹਾਂ ਕੁਰਸੀ ਨਹੀਂ ਮਿਲ ਸਕਦੀ ਉਹਨਾ ਕਿਹਾ ਕਿ ਜੇ ਬਾਹਰੋਂ ਆ ਕੇ ਲੋਕ ਮਨਿਸਟਰੀਆ ਲੈਣ ਲੱਗੇ ਤਾਂ ਕਾਂਗਰਸੀ ਕਿੱਥੇ ਜਾਣਗੇ। ਉਹਨਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਮੰਨਦੇ ਤਾਂ ਹੌਲੀ-ਹੌਲੀ ਵਾਰੀ ਆ ਜਾਂਦੀ ਤੇ ਸਿੱਧੂ ਨੇ ਜੋ ਵੀ ਪਹਿਲਾਂ ਅਕਾਲੀ-ਭਾਜਪਾ ਲਈ ਕੀਤਾ ਉਹੀ ਕਾਂਗਰਸ ਲਈ ਕਰਨਗੇ।
Captain Amarinder Singh ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਪਿਛਲੇ ਦਸ ਸਾਲ ਤੋਂ ਬਾਅਦ ਕਾਂਗਰਸ ਸਰਕਾਰ ਆਈ ਸੀ ਤੇ ਸਾਰੇ ਕਾਂਗਰਸੀ ਵਰਕਰ ਨਾਰਾਜ ਸਨ ਕਿ ਇੱਕ ਵਿਅਕਤੀ ਥੋੜੇ ਸਮੇਂ ਵਿਚ ਆ ਕੇ ਮਨਿਸਟਰੀ ਲੈ ਗਿਆ ਤੇ ਗੱਲ ਸਾਰਿਆਂ ਨੂੰ ਚੁਭ ਰਹੀ ਸੀ। ਜਾਣਕਾਰੀ ਅਨੁਸਾਰ ਬਿੱਟੂ ਨੇ ਇਹ ਵੀ ਕਿਹਾ ਕਿ ਸਿੱਧੂ ਇੱਕ ਵਧੀਆ ਪਰਸਨ ਨੇ ਉਹਨਾਂ ਨੇ ਦੇਸ਼ ਨੂੰ ਜੋ ਦਿੱਤਾ ਅਸੀਂ ਉਹਨਾਂ ਦਾ ਦੇਣਾ ਨਹੀ ਦੇ ਸਕਦੇ ਪਰ ਉਹਨਾਂ ਨੇ ਬਹੁਤ ਕਾਹਲੀ ਕੀਤੀ ਸਮੇਂ ਨਾਲ ਉਹਨਾਂ ਨੂੰ ਸਭ ਕੁਝ ਮਿਲ ਜਾਣਾ ਸੀ।
Navjot Sidhuਦਸ ਦਈਏ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਨਾਂ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀ. ਵੱਲੋਂ ਸਿੱਧੇ ਤੌਰ ‘ਤੇ ਆਉਣਾ ਸ਼ੁਰੂ ਹੋ ਗਿਆ ਹੈ।
Capt. Amrinder Singhਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵੀ ਉਸ ਦਿਨ ਦੀ ਉਡੀਕ ਵਿਚ ਦਿਖਾਈ ਦੇ ਰਹੇ ਹਨ ਕਿ ਕਦੋਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹਨ ਕਿਉਂਕਿ ਵਰਕਰ ਪਿਛਲੇ 3 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ।
ਇਕ ਪੁਰਾਣੇ ਸੀਨੀਅਰ ਕਾਂਗਰਸੀ ਨੇਤਾ ਨੇ ਸਿੱਧੂ ਦਾ ਨਾਂ ਉਪ ਮੁੱਖ ਮੰਤਰੀ ਵਜੋਂ ਸਾਹਮਣੇ ਆਉਣ ਵਾਲੀ ਖਬਰ ‘ਤੇ ਕਿਹਾ ਕਿ ਕਦੇ-ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਲੋਕ ਇਸੇ ਤਰ੍ਹਾਂ ਲੈਂਦੇ ਸਨ ਕਿ ਉਹ ਕੁਝ ਸਖਤ ਕਰਨ ਦੀ ਹਿੰਮਤ ਰੱਖਦੇ ਹਨ ਪਰ ਹੁਣ ਹਾਲਾਤ ਨੇ ਨਵਜੋਤ ਸਿੱਧੂ ਦੀ ਉਸ ਤਰ੍ਹਾਂ ਦੀ ਪੁਜ਼ੀਸ਼ਨ ਬਣਾ ਦਿੱਤੀ ਹੈ। ਦੇਖਦੇ ਹਾਂ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਕੀ ਫੈਸਲੇ ਲੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।