
ਅੰਮਿ੍ਰਤਸਰ, ਲੁਧਿਆਣਾ, ਪਟਿਆਲਾ, ਕਰਨਾਲ ਅਤੇ ਅੰਬਾਲਾ ਵਿਚ ਸਵੇਰੇ ਰਹੀ ਸੰਘਣੀ ਧੁੰਦ
ਚੰਡੀਗੜ੍ਹ, 21 ਦਸੰਬਰ : ਪੰਜਾਬ ਅਤੇ ਹਰਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਦੀ ਸਥਿਤੀ ਸੋਮਵਾਰ ਨੂੰ ਵੀ ਜਾਰੀ ਰਹੀ। ਆਦਮਪੁਰ ਵਿਚ ਸਭ ਤੋਂ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਅੰਮÇ੍ਰਤਸਰ ਵਿਚ ਵੀ ਠੰਢ ਦਾ ਮੌਸਮ ਜਾਰੀ ਹੈ ਅਤੇ ਘੱਟੋ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ, ਗੁਰਦਾਸਪੁਰ ਅਤੇ ਬਠਿੰਡਾ ਵਿਚ ਘੱਟੋ ਘੱਟ ਤਾਪਮਾਨ ¬ਕ੍ਰਮਵਾਰ ਚਾਰ ਡਿਗਰੀ, 6.2 ਡਿਗਰੀ ਸੈਲਸੀਅਸ ਅਤੇ 5.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।ਲੁਧਿਆਣਾ ਅਤੇ ਪਟਿਆਲਾ ਵਿਚ ਠੰਢੇ ਮੌਸਮ ਦੀ ਸਥਿਤੀ ਬਣੀ ਰਹੀ ਅਤੇ ਇਥੇ ਤਾਪਮਾਨ ¬ਕ੍ਰਮਵਾਰ 5.7 ਡਿਗਰੀ ਸੈਲਸੀਅਸ ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਅਧਿਕਾਰੀਆਂ ਨੇ ਦਸਿਆ ਕਿ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਹਰਿਆਣਾ ਦੇ ਅੰਬਾਲਾ ਵਿਚ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਿਸਾਰ ਵਿਚ 5.5 ਡਿਗਰੀ ਸੈਲਸੀਅਸ ਰੀਕਾਰਡ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਅੰਮਿ੍ਰਤਸਰ, ਲੁਧਿਆਣਾ, ਪਟਿਆਲਾ, ਕਰਨਾਲ ਅਤੇ ਅੰਬਾਲਾ ਵਿਚ ਸਵੇਰੇ ਧੁੰਦ ਕਾਰਨ ਵੇਖਣ ਦੀ ਸਮੱਰਥਾ ਦਾ ਪੱਧਰ ਘੱਟ ਰਿਹਾ। (ਪੀਟੀਆਈ)