
ਸਰਕਾਰ ਚੌਕਸ, ਘਬਰਾਉਣ ਦੀ ਲੋੜ ਨਹÄ: ਹਰਸ਼ਵਰਧਨ
ਨਵÄ ਦਿੱਲੀ, 21 ਦਸੰਬਰ : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸੋਮਵਾਰ ਨੂੰ ਕਿਹਾ ਕਿ ਬਿ੍ਰਟੇਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਇਕ ਨਵੇਂ ਪ੍ਰਕਾਰ ਨੂੰ ਲੈ ਕੇ ਚਿੰਤਾਵਾਂ ਵਿਚ ਸਰਕਾਰ ਚੌਕਸ ਹੈ ਅਤੇ ਘਬਰਾਉਣ ਦੀ ਲੋੜ ਨਹÄ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਨਵੇਂ ਰੂਪ ਬਾਰੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਅਪਣੇ ਸੰਯੁਕਤ ਨਿਗਰਾਨੀ ਸਮੂਹ ਦੀ ਇਕ ਮੀਟਿੰਗ ਸੱਦੀ ਹੈ।
ਹਰਸ਼ ਵਰਧਨ ਨੇ ਕੋਰੋਨਾ ਵਾਇਰਸ ਦੇ ਇਕ ਨਵÄ ਕਿਸਮ ਦੇ ਸੰਕਰਮਣ ਅਤੇ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਲਗਾਉਣ ਦੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ। “ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਕਲਪਨਾਤਮਕ ਸਥਿਤੀਆਂ ਹਨ ਕਿ ਇਹ ਕਾਲਪਨਿਕ ਚਿੰਤਾਵਾਂ ਹਨ, ... ਅਪਣੇ ਆਪ ਨੂੰ ਇਸ ਤੋਂ ਦੂਰ ਰੱਖੋ। ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਹਰ ਚੀਜ਼ ਦੇ ਬਾਰੇ ਵਿਚ ਪੂਰੀ ਤਰ੍ਹਾਂ ਜਾਗਰੂਕ ਹੈ। ਜੇ ਤੁਸÄ ਮੈਨੂੰ ਪੁਛੋ ਤਾਂ ਇੰਨਾ ਘਬਰਾਉਣ ਦੀ ਕੋਈ ਲੋੜ ਨਹÄ, ਜਿਵੇਂ ਕਿ ਇਸ ਪ੍ਰੈਸ ਕਾਨਫ਼ਰੰਸ ਵਿਚ ਵੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਉਹ ਸਭ ਕੁਝ ਕੀਤਾ ਜੋ ਕੋਵਿਡ-19 ਨਾਲ ਨਜਿੱਠਣਾ ਲਈ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਵਿਗਿਆਨਕਾਂ ਨੇ ਕੋਵਿਡ -19 ਨਾਲ ਨਜਿੱਠਣ ਲਈ ਨਿਰੰਤਰ ਯਤਨ ਕੀਤੇ ਹਨ ਅਤੇ ਇਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਬਿ੍ਰਟੇਨ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਕਿਸਮ ਦੇ ਸੰਕਰਮ ਦੇ ਮੱਦੇਨਜ਼ਰ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਉੱਤੇ ਤੁਰਤ ਰੋਕ ਲਗਾ ਦਿਤੀ ਜਾਵੇ। (ਏਜੰਸੀ)