
ਰਿਜ਼ੋਰਟ ’ਚ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ, ਔਰਤ ਸਣੇ 9 ਲੋਕ ਗਿ੍ਰਫ਼ਤਾਰ
ਇਡੁੱਕੀ (ਕੇਰਲ), 21 ਦਸੰਬਰ : ਇਡੁੱਕੀ ਦੇ ਇਕ ਪ੍ਰਾਈਵੇਟ ਰਿਜ਼ੋਰਟ ਵਿਖੇ ਰੱਖੀ ਗਈ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿਚ ਇਕ ਔਰਤ ਸਣੇ 9 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਪੁਲਿਸ ਨੇ ਇਸ ਬਾਰੇ ਸੋਮਵਾਰ ਨੂੰ ਦਸਿਆ।
ਉਨ੍ਹਾਂ ਕਿਹਾ ਕਿ ਐਤਵਾਰ ਰਾਤ ਨੂੰ ਘੱਟੋ ਘੱਟ 60 ਲੋਕ ਪਾਰਟੀ ਵਿਚ ਸ਼ਾਮਲ ਹੋਏ ਸਨ। ਇਹ ਰਿਜ਼ੋਰਟ ਸੀਪੀਆਈ ਨੇਤਾ ਅਤੇ ਇਲਾਪਾਰਾ ਦੇ ਸਾਬਕਾ ਪੰਚਾਇਤ ਪ੍ਰਧਾਨ ਸ਼ਾਜੀ ਕੁਟੀਕੱਟ ਦਾ ਹੈ।
ਕੁਟੀਕਿਟ ਨੇ ਨਿਊਜ਼ ਚੈਨਲਾਂ ਨੂੰ ਦਸਿਆ ਕਿ ਜਨਮ ਦਿਨ ਦੀ ਪਾਰਟੀ ਲਈ ਕਮਰੇ ਬੁੱਕ ਕੀਤੇ ਗਏ ਸਨ। ਪ੍ਰਬੰਧਕਾਂ ਨੇ ਭਰੋਸਾ ਦਿਤਾ ਸੀ ਕਿ ਪਾਰਟੀ ਰਾਤ ਦੇ ਅੱਠ ਵਜੇ ਤਕ ਹੋਵੇਗੀ ਅਤੇ ਉਸ ਤੋਂ ਬਾਅਦ ਲੋਕ ਚਲੇ ਜਾਣਗੇ। ਪਾਰਟੀ ਲਈ 11 ਕਮਰੇ ਬੁੱਕ ਕੀਤੇ ਸਨ।
ਕਾਂਗਰਸ ਅਤੇ ਭਾਜਪਾ ਵਰਕਰਾਂ ਨੇ ਰਿਜ਼ੋਰਟ ਤਕ ਵੱਖ-ਵੱਖ ਰੈਲੀਆਂ ਕੀਤੀਆਂ ਅਤੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਅਜਿਹੀਆਂ ਪਾਰਟੀਆਂ ਅਕਸਰ ਰਿਜ਼ੋਰਟ ਵਿਖੇ ਹੁੰਦੀਆਂ ਹਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਕੋਈ ਕਦਮ ਨਹÄ ਚੁੱਕਿਆ।
ਪੁਲਿਸ ਨੇ ਦਸਿਆ ਕਿ ਨਾਰਕੋਟਿਕਸ ਕੰਟਰੋਲ ’ਤੇ ਐਨਡੀਪੀਐਸ ਐਕਟ ਤਹਿਤ 9 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਵਧੀਕ ਪੁਲਿਸ ਸੁਪਰਡੈਂਟ ਸੁਰੇਸ਼ ਕੁਮਾਰ ਨੇ ਕਿਹਾ ਕਿ ਪਾਰਟੀ ਵਿਚ ਹਿੱਸਾ ਲੈਣ ਵਾਲੇ 60 ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਸ਼ੀਲੀਆਂ ਦਵਾਈਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। (ਪੀਟੀਆਈ)