ਵੋਟਰਾਂ ਦਾ ਸਪੋਕਸਮੈਨ: ਦਿਲ ਖੋਲ ਕੇ ਬੋਲੇ ਦਾਖਾ ਦੇ ਵਾਸੀ, ਕੈਪਟਨ ਸੰਧੂ ਤੇ ਇਆਲੀ ਬਾਰੇ ਕੀਤੇ ਖੁਲਾਸੇ
Published : Dec 22, 2021, 6:04 pm IST
Updated : Dec 22, 2021, 6:04 pm IST
SHARE ARTICLE
Votran da Spokesman at Mullanpur Dakha
Votran da Spokesman at Mullanpur Dakha

ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਾਂਗਰਸ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਲੋਕਾਂ ਵਿਚ ਵਿਚਰਦੇ ਹਨ। ਉਹਨਾਂ ਨੇ ਕਦੇ ਕਿਸੇ ’ਤੇ ਨਾਜਾਇਜ਼ ਪਰਚਾ ਨਹੀਂ ਕਰਵਾਇਆ

ਮੁੱਲਾਂਪੁਰ ਦਾਖਾ (ਚਰਨਜੀਤ ਸਿੰਘ ਸੁਰਖ਼ਾਬ):  ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਪਾਰਟੀਆਂ ਸੱਤਾ ਵਿਚ ਆਉਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਸਿਆਸਤਨਦਾਨਾਂ ਵੱਲੋਂ ਲੋਕਾਂ ਦਾ ਦਿਲ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਸਿਆਸਤ ਬਹੁਤ ਭਖੀ ਹੋਈ ਹੈ ਅਤੇ ਇਸ ਵਾਰ ਲੋਕ ਕਿਸ ਨੂੰ ਅਪਣਾ ਮੁੱਖ ਮੰਤਰੀ ਚੁਣਨਗੇ ਅਤੇ ਕਿਹੜੀ ਪਾਰਟੀ ਤੋਂ ਲੋਕ ਨਾਰਾਜ਼ ਹਨ ਇਹ ਜਾਣਨ ਲਈ ਵੋਟਰਾਂ ਦੇ ਸਪੋਕਸਮੈਨ ਪ੍ਰੋਗਰਾਮ ਜ਼ਰੀਏ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਹਲਕਾ ਮੁੱਲਾਂਪੁਰ ਦਾਖਾਂ ਤੋਂ ਗਰਾਊਂਡ ਰਿਪੋਰਟ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੂੰ ਵਿਧਾਇਕ ਚੁਣਿਆ, ਇਸ ਤੋਂ ਬਾਅਦ 2019 ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਤੋਂ ਮਨਪ੍ਰੀਤ ਇਆਲੀ ਨੂੰ ਹਲਕਾ ਵਿਧਾਇਕ ਚੁਣਿਆ ਗਿਆ।  

Votran da Spokesman at Mullanpur DakhaVotran da Spokesman at Mullanpur Dakha

ਹਲਕਾ ਦਾਖਾ ਦੇ ਲੋਕਾਂ ਦਾ ਕਹਿਣਾ ਹੈ ਕਿ 2019 ਵਿਚ ਮਨਪ੍ਰੀਤ ਇਆਲੀ ਨੂੰ ਵਿਧਾਇਕ ਬਣਾਉਣ ਦਾ ਫੈਸਲਾ ਗਲਤ ਸਾਬਿਤ ਹੋਇਆ ਹੈ ਕਿਉਂਕਿ ਉਹਨਾਂ ਨੇ ਹਲਕੇ ਵਿਚ ਕੋਈ ਕੰਮ ਨਹੀਂ ਕੀਤਾ। ਹਲਕੇ ਦੇ ਲੋਕ ਮੌਜੂਦਾ ਸਰਕਾਰ ਤੋਂ ਵੀ ਨਾਰਾਜ਼ ਦਿਖਾਈ ਦੇ ਰਹੇ ਹਨ, ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ। ਉਹਨਾਂ ਕਿਹਾ ਕਿ ਹੁਣ ਤੱਕ ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ’ਤੇ ਰਾਜ ਕੀਤਾ ਹੈ।

Votran da Spokesman at Mullanpur DakhaVotran da Spokesman at Mullanpur Dakha

ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਾਂਗਰਸ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਲੋਕਾਂ ਵਿਚ ਵਿਚਰਦੇ ਹਨ। ਉਹਨਾਂ ਨੇ ਕਦੇ ਕਿਸੇ ’ਤੇ ਨਾਜਾਇਜ਼ ਪਰਚਾ ਨਹੀਂ ਕਰਵਾਇਆ ਜਦਕਿ ਮਨਪ੍ਰੀਤ ਇਆਲੀ ਨੇ ਕਈ ਪਰਚੇ ਕਰਵਾਏ। ਇਲਾਕੇ ਵਿਚ ਕੈਪਟਨ ਸੰਧੂ, ਇਆਲੀ ਨਾਲੋਂ ਵਧੇਰੇ ਸਰਗਰਮ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਚੋਣਾਂ ਤੋਂ ਪਹਿਲਾਂ ਡਰਾਮੇਬਾਜ਼ੀ ਕਰ ਰਹੇ ਹਨ। ਹਲਕਾ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨ ਸਾਡੇ ਭਰਾ ਹਨ, ਜੇਕਰ ਉਹ ਪਾਰਟੀ ਬਣਾਉਂਦੇ ਹਨ ਤਾਂ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇਗਾ। ਸਿਆਸਤਦਾਨ ਸਿਰਫ ਵੱਡੇ-ਵੱਡੇ ਦਾਅਵੇ ਕਰਦੇ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਬਹੁਤ ਕੰਮ ਕੀਤੇ, ਜੇਕਰ ਉਹਨਾਂ ਨੂੰ ਪੰਜਾਬ ਵਿਚ ਮੌਕਾ ਦਿੱਤਾ ਜਾਵੇ ਤਾਂ ਇੱਥੇ ਵੀ ਕੰਮ ਕਰਨਗੇ।

Votran da Spokesman at Mullanpur DakhaVotran da Spokesman at Mullanpur Dakha

ਹਲਕੇ ਦੇ ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਨਾਜਾਇਜ਼ ਪਰਚਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਪਰ ਹੁਣ ਇਸ ਵਿਚ ਕਮੀਂ ਆਈ ਹੈ। ਕੈਪਟਨ ਸੰਦੀਪ ਸੰਧੂ ਵਲੋਂ ਕਦੇ ਕਿਸੇ ਖਿਲਾਫ਼ ਨਾਜਾਇਜ਼ ਪਰਚਾ ਨਹੀਂ ਕਰਵਾਇਆ ਗਿਆ।  ਹਲਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨਾਂ ਵਿਚੋਂ 50 ਫੀਸਦ ਕੰਮ ਹੋਇਆ ਹੈ। ਉਹਨਾਂ ਦੱਸਿਆ ਕਿ ਲੋਕਾਂ ਦੇ ਬਿਜਲੀ ਬਿੱਲ ਮਾਫ ਹੋਏ ਹਨ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚ ਕਾਲਜ ਹੋਣਾ ਚਾਹੀਦਾ ਹੈ ਤਾਂ ਜੋ ਪਿੰਡ ਦੀਆਂ ਕੁੜੀਆਂ ਨੂੰ ਉਚੇਰੀ ਸਿੱਖਿਆ ਲਈ ਕੋਈ ਮੁਸ਼ਕਿਲ ਨਾ ਆਵੇ। ਇਸ ਤੋਂ ਇਲਾਵਾ ਪਿੰਡ ਵਿਚ 5 ਜਮਾਤ ਤੋਂ ਬਾਅਦ ਕੋਈ ਸਕੂਲ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement