
Moga Accident News: ਗੰਭੀਰ ਹਾਲਤ ਵੇਖਦੇ ਹੋਏ ਪਿਓ-ਪੁੱਤ ਨੂੰ ਫਰੀਦਕੋਟ ਕੀਤਾ ਰੈਫ਼ਰ
A Woman died and Father and son were seriously injured in tragic accident in Moga: ਮੋਗਾ ਦੇ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂੰਕੇ ਕੋਲ ਮੋਟਰਸਾਈਕਲ ਅਤੇ ਬਲੈਰੋ ਗੱਡੀ ਦੀ ਆਪਸ ਵਿਚ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ। ਪੁੱਤਰ ਅਤੇ ਪਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿਤਾ।
ਇਹ ਵੀ ਪੜ੍ਹੋ: Hoshiarpur Central Jail : ਕੇਂਦਰੀ ਜੇਲ ਹੁਸ਼ਿਆਰਪੁਰ 'ਚ ਦੋ ਕੈਦੀਆਂ ਨੇ ਲਿਆ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦਸਿਆ ਕਿ ਸਾਡੇ ਕੋਲ ਹਾਦਸੇ ਦਾ ਮਾਮਲਾ ਆਇਆ ਹੈ। ਜਿਸ ਵਿੱਚ ਪਿੰਡ ਮਾਣੂੰਕੇ ਗਿੱਲ ਨੇੜੇ ਮੋਟਰਸਾਈਕਲ ਅਤੇ ਬਲੈਰੋ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਗੁਰਮੇਲ ਕੌਰ ਦੀ ਮੌਤ ਹੋ ਗਈ। ਉਸ ਦੇ ਲੜਕੇ ਪ੍ਰਨੀਤ ਸਿੰਘ ਅਤੇ ਉਸ ਦੀ ਪਤੀ ਹਰਮੇਲ ਕੌਰ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: LPG Cylinder Price: ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਸਿਲੰਡਰ ਹੋਇਆ ਸਸਤਾ
(For more news apart from A Woman died and Father and son were seriously injured in tragic accident in Moga, stay tuned to Rozana Spokesman)