Wadala Banger : ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਦਿਮਾਗ਼ੀ ਨਸ ਫੱਟਣ ਨਾਲ ਮੌਤ

By : GAGANDEEP

Published : Dec 22, 2023, 7:45 am IST
Updated : Dec 22, 2023, 11:56 am IST
SHARE ARTICLE
Wadala Banger
Wadala Banger

Wadala Banger :ਪ੍ਰਭਾਤ ਫੇਰੀ ਦੀ ਸੇਵਾ ਕਰਨ ਲਈ ਸੰਗਤਾਂ ਨੂੰ ਵੰਡਣ ਲਈ ਬਦਾਨੇ ਦੀ ਪੈਕਿੰਗ ਕਰਦੇ ਸਮੇਂ ਫਟੀ ਨਸ

A young man preparing to go to Canada died due to rupture of the brain nerve in Wadala Banger: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ (Wadala Banger) ਵਿਖੇ ਲੱਖਾਂ ਰੁਪਏ ਖਰਚ ਕਰ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋਣਹਾਰ ਨੌਜਵਾਨ ਰਾਜਵਿੰਦਰ ਸਿੰਘ (27) ਦੀ ਬੁਧਵਾਰ ਨੂੰ ਅਚਾਨਕ ਦਿਮਾਗ਼ੀ ਨਾੜੀ ਫੱਟਣ ਕਾਰਨ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Beautification ponds of disappearing village: ਅਲੋਪ ਹੋ ਰਹੇ ਪਿੰਡਾਂ ਦਾ ਸ਼ਿੰਗਾਰ ਟੋਭੇ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕਰਮਜੀਤ ਸਿੰਘ ਵਡਾਲਾ ਬਾਂਗਰ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ ਰਾਜਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਦਾ ਕੈਨੇਡਾ ਤੋਂ ਵੀਜ਼ਾ ਆਇਆ ਹੋਇਆ ਸੀ ਤੇ ਵੀਰਵਾਰ ਨੂੰ ਕੈਨੇਡਾ ਜਾਣ ਲਈ ਜਹਾਜ਼ ਦੀਆਂ ਟਿਕਟਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (22 ਦਸੰਬਰ 2023) 

ਬੁਧਵਾਰ ਦੀ ਰਾਤ ਜਦੋਂ ਉਸ ਦੇ ਪ੍ਰਵਾਰਕ ਮੈਂਬਰ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੀ ਸੇਵਾ ਕਰਨ ਲਈ ਘਰ ਵਿਚ ਸੰਗਤਾਂ ਨੂੰ ਵੰਡਣ ਲਈ ਬਦਾਨੇ ਦੀ ਪੈਕਿੰਗ ਕਰ ਰਹੇ ਸਨ ਤਾਂ ਅਚਾਨਕ ਉਸ ਦੇ ਚਚੇਰੇ ਭਰਾ ਰਾਜਵਿੰਦਰ ਸਿੰਘ ਦੀ ਦਿਮਾਗ਼ੀ ਨਸ ਫੱਟਣ ਨਾਲ ਉਸ ਦੇ ਨੱਕ ਵਿਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹੋਣਹਾਰ ਨੌਜਵਾਨ ਰਾਜਵਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਨ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। 

(For more news apart from A young man preparing to go to Canada died due to rupture of the brain nerve in Wadala Banger, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"Sidhu Moosewala ਦੇ ਜਨਮਦਿਨ 'ਤੇ Haveli ਕੇਕ ਲੈ ਕੇ ਪਹੁੰਚੇ Pal Singh Samaon, ਛੋਟੇ ਸਿੱਧੂ ਤੇ ਮਾਪਿਆਂ ਤੋਂ

11 Jun 2024 3:10 PM

Kangana ਤੇ ਕਿਸਾਨਾਂ ਦੀ ਗੱਲ 'ਤੇ ਭੜਕ ਗਏ BJP Leader Vijay Sampla, ਪਰ ਜਿੱਤਣਾ ਚਾਹੁੰਦੇ Punjab !

11 Jun 2024 1:14 PM

ਮਾਪੇ ਹੱਥ ਜੋੜ ਕਰ ਰਹੇ ਅਪੀਲ, ਪੰਜਾਬ ਦਾ ਹਰ ਪਰਿਵਾਰ 5 ਰੁਪਏ ਵੀ ਦੇਵੇ ਤਾਂ ਇਹ 6 ਮਹੀਨੇ ਦੀ ਬੱਚੀ, 14 ਕਰੋੜ 50 ਲੱਖ

11 Jun 2024 12:11 PM

ਲਓ ਜੀ, GYM ਜਾਣ ਵਾਲੇ ਨੌਜਵਾਨਾਂ ਲਈ ਸ਼ੁਰੂ ਹੋ ਗਈ High Performance League

11 Jun 2024 12:04 PM

Big Breaking: ਪੰਜਾਬ 'ਚ ਹੋ ਗਿਆ ਜ਼ਿਮਨੀ ਚੋਣ ਦਾ ਐਲਾਨ, ਹੋਵੇਗੀ ਕਿਹੜੇ ਲੀਡਰਾਂ ਦੀ ਟੱਕਰ, ਵੇਖੋ LIVE

11 Jun 2024 11:27 AM
Advertisement