Ludhiana News: ਲੁਧਿਆਣਾ 'ਚ ਸ਼ਰਮਨਾਕ ਘਟਨਾ, ਬਜ਼ੁਰਗ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟਿਆ

By : GAGANDEEP

Published : Dec 22, 2023, 8:29 am IST
Updated : Dec 22, 2023, 8:29 am IST
SHARE ARTICLE
Elderly woman was dragged for one and a half kilometers with Activa in Ludhiana
Elderly woman was dragged for one and a half kilometers with Activa in Ludhiana

Ludhiana News: ਕੰਮ ਤੋਂ ਘਰ ਪਰਤਦੇ ਸਮੇਂ ਐਕਟਿਵਾ ਸਵਾਰ ਸਨੈਚਰ ਨੇ ਖੋਹਿਆ ਬਜ਼ੁਰਗ ਔਰਤ ਦਾ ਮੋਬਾਈਲ

Elderly woman was dragged for one and a half kilometers with Activa in Ludhiana: ਲੁਧਿਆਣਾ 'ਚ ਕੰਮ ਤੋਂ ਘਰ ਪਰਤ ਰਹੀ ਬਜ਼ੁਰਗ ਔਰਤ 'ਤੇ ਹਮਲਾ ਕਰਕੇ ਉਸ ਦਾ ਫ਼ੋਨ ਖੋਹ ਲਿਆ ਗਿਆ। ਮੋਬਾਈਲ ਖੋਹਣ ਤੋਂ ਬਾਅਦ ਬਦਮਾਸ਼ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟ ਕੇ ਲੈ ਗਿਆ। ਔਰਤ ਲਹੂ ਲੁਹਾਣ ਹੋ ਗਈ। ਸ਼ਰਾਰਤੀ ਅਨਸਰ ਤੋਂ ਤੇਜ਼ ਰਫ਼ਤਾਰ ਐਕਟਿਵਾ ਸੰਭਾਲੀ ਨਹੀਂ ਗਈ ਤੇ ਉਹ ਅੱਗੇ ਰਸਤੇ ਵਿੱਚ ਇੱਕ ਕਾਰ ਨਾਲ ਟਕਰਾ ਗਈ। ਮੁਲਜ਼ਮ ਦਾ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਲੁਟੇਰੇ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Wadala Banger : ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਦਿਮਾਗ਼ੀ ਨਸ ਫੱਟਣ ਨਾਲ ਮੌਤ 

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮਿਲਾ (56) ਨਾਂ ਦੀ ਔਰਤ ਜੋ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਰਾਤ ​​ਕਰੀਬ 9 ਵਜੇ ਕਵਾਲਟੀ ਚੌਕ ਤੋਂ ਮਠਾਰੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ 'ਤੇ ਗੱਲ ਕਰਦੀ ਹੋਈ ਸੜਕ 'ਤੇ ਤੁਰ ਰਹੀ ਸੀ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਉ ਕਰੀਮੀ ਪਾਸਤਾ  

ਔਰਤ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਮੋਬਾਈਲ ਖੋਹ ਲਿਆ। ਕਾਫੀ ਜੱਦੋਜਹਿਦ ਤੋਂ ਬਾਅਦ ਵੀ ਔਰਤ ਨੇ ਮੋਬਾਈਲ ਨਹੀਂ ਛੱਡਿਆ। ਬਦਮਾਸ਼ ਦਾ ਪਿੱਛਾ ਕਰ ਰਹੇ ਲੋਕਾਂ ਨੇ ਕਰੀਬ ਡੇਢ ਕਿਲੋਮੀਟਰ ਦੀ ਦੂਰੀ 'ਤੇ ਉਸ ਨੂੰ ਫੜ ਲਿਆ। ਔਰਤ ਦੇ ਸਿਰ, ਹੱਥ, ਲੱਤਾਂ ਅਤੇ ਕਮਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਮੋਬਾਈਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

ਐਕਟਿਵਾ 'ਤੇ ਸਵਾਰ ਨੌਜਵਾਨ ਇੰਨੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਕਿ ਕੁਝ ਦੂਰੀ 'ਤੇ ਇਕ ਵਾਹਨ ਨਾਲ ਟਕਰਾ ਗਿਆ। ਜਦੋਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਝਪਟਮਾਰ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੀ ਐਕਟਿਵਾ ਪੁਲਿਸ ਨੇ ਜ਼ਬਤ ਕਰ ਲਈ। ਸੜਕ 'ਤੇ ਡਿੱਗ ਕੇ ਔਰਤ ਲਹੂ ਲੁਹਾਣ ਹੋ ਗਈ। ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

(For more news apart from Elderly woman was dragged for one and a half kilometers with Activa in Ludhiana, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement