Prague University: ਵੱਡੀ ਯੂਨੀਵਰਸਿਟੀ 'ਚ ਚੱਲੀਆਂ ਤਾਬੜਤੋੜ ਗੋਲੀਆਂ, 15 ਵਿਦਿਆਰਥੀਆਂ ਦੀ ਹੋਈ ਮੌਤ

By : GAGANDEEP

Published : Dec 22, 2023, 11:07 am IST
Updated : Dec 22, 2023, 11:25 am IST
SHARE ARTICLE
 Prague University Firing News in Punjabi
Prague University Firing News in Punjabi

Prague University: 30 ਵਿਦਿਆਰਥੀ ਗੰਭੀਰ ਜ਼ਖ਼ਮੀ

 Prague University Firing News in Punjabi: ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ 'ਚ ਵੀਰਵਾਰ ਨੂੰ ਸਮੂਹਿਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੀ ਇਮਾਰਤ 'ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ 'ਚ 15 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਅਤੇ ਸਿਟੀ ਬਚਾਅ ਸੇਵਾ ਨੇ ਇਹ ਜਾਣਕਾਰੀ ਦਿੱਤੀ। ਪ੍ਰਾਗ ਦੇ ਪੁਲਿਸ ਮੁਖੀ ਮਾਰਟਿਨ ਵੋਂਡ੍ਰੇਕ ਨੇ ਕਿਹਾ ਕਿ ਗੋਲੀਬਾਰੀ ਚਾਰਲਸ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੀ ਇਮਾਰਤ ਵਿੱਚ ਹੋਈ ਅਤੇ ਹਮਲਾਵਰ ਵੀ ਇਕ ਵਿਦਿਆਰਥੀ ਸੀ।

ਇਹ ਵੀ ਪੜ੍ਹੋ: Kulhad Pizza Couple Sehaj Arora: ਕੁੱਲ੍ਹੜ ਪੀਜ਼ਾ ਵਾਲਾ ਸਹਿਜ ਹੋਇਆ Live, ਕਹਿੰਦਾ, ''ਮੈਨੂੰ ਮਿਲ ਰਹੀਆਂ ਧਮਕੀਆਂ'' 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

ਹਮਲਾਵਰ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਚੈੱਕ ਗਣਰਾਜ ਦੇ ਗ੍ਰਹਿ ਮੰਤਰੀ ਵਿਟ ਰਾਕੁਸਨ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਹਮਲਾਵਰ ਦੇ ਕਿਸੇ ਕੱਟੜਪੰਥੀ ਵਿਚਾਰਧਾਰਾ ਜਾਂ ਸਮੂਹ ਨਾਲ ਜੁੜੇ ਹੋਣ ਦਾ ਸ਼ੱਕ ਨਹੀਂ ਹੈ।

ਇਹ ਵੀ ਪੜ੍ਹੋ: Punjab News: ਕੇਂਦਰ ਨੇ ਪੰਜਾਬ ਨੂੰ ਦਿਤਾ ਨਵਾਂ ਝਟਕਾ, ਕਰਜ਼ਾ ਲੈਣ ਦੀ ਸੀਮਾ ’ਤੇ 2300 ਕਰੋੜ ਰੁਪਏ ਦੀ ਕੀਤੀ ਕਟੌਤੀ 

ਯੂਨੀਵਰਸਿਟੀ ਦੇ ਨੇੜੇ ਰੂਡੋਲਫਿਨਮ ਗੈਲਰੀ ਦੇ ਡਾਇਰੈਕਟਰ ਪਾਵੇਲ ਨੇਡੋਮਾ ਨੇ ਕਿਹਾ ਕਿ ਉਸਨੇ ਖਿੜਕੀ ਵਿੱਚੋਂ ਇੱਕ ਵਿਅਕਤੀ ਨੂੰ ਇਮਾਰਤ ਦੀ ਬਾਲਕੋਨੀ ਵਿੱਚ ਖੜ੍ਹਾ ਦੇਖਿਆ। ਫਿਰ ਉਸ ਨੇ ਬੰਦੂਕ ਨਾਲ ਗੋਲੀਬਾਰੀ ਕੀਤੀ। ਰਾਸ਼ਟਰਪਤੀ ਪੇਟਰ ਪਾਵੇਲ ਨੇ ਕਿਹਾ ਕਿ ਉਹ ਜੋ ਕੁਝ ਵਾਪਰਿਆ ਉਸ ਤੋਂ ਉਹ "ਹੈਰਾਨ" ਹਨ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ।

(For more news apart from  Prague University Firing News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement