Punjab News: ਕੇਂਦਰ ਨੇ ਪੰਜਾਬ ਨੂੰ ਦਿਤਾ ਨਵਾਂ ਝਟਕਾ, ਕਰਜ਼ਾ ਲੈਣ ਦੀ ਸੀਮਾ ’ਤੇ 2300 ਕਰੋੜ ਰੁਪਏ ਦੀ ਕੀਤੀ ਕਟੌਤੀ

By : GAGANDEEP

Published : Dec 22, 2023, 10:00 am IST
Updated : Dec 22, 2023, 10:00 am IST
SHARE ARTICLE
The Center has reduced Punjab's borrowing limit by Rs 2300 crore News in punjabi
The Center has reduced Punjab's borrowing limit by Rs 2300 crore News in punjabi

Punjab News: ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਪੰਜਾਬ

The Center has reduced Punjab's borrowing limit by Rs 2300 crore News in punjabi: ਕੇਂਦਰ ਸਰਕਾਰ ਨੇ ਪੰਜਾਬ ਨੂੰ ਇਕ ਹੋਰ ਵਿੱਤੀ ਝਟਕਾ ਦਿਤਾ ਹੈ। ਕੇਂਦਰ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਸੀਮਾ ’ਚ ਕਟੌਤੀ ਕੀਤੀ ਹੈ। ਕੇਂਦਰ ਨੇ ਕਰੀਬ 2300 ਕਰੋੜ ਰੁਪਏ ਦੀ ਕਟੌਤੀ ਕੀਤੀ। ਕੇਂਦਰੀ ਵਿੱਤ ਮੰਤਰਾਲੇ ਨੇ ਇਸ ਵਾਰ ਪਾਵਰਕਾਮ ਦੇ ਸਾਲ 2022-23 ਦੇ 4700 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਹਵਾਲਾ ਦਿੰਦਿਆਂ ਕਿਹਾ ਕਿ 2023-24 ਦੀ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਹੱਦ ’ਚ 2300 ਕਰੋੜ ਦੀ ਕਟੌਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: LPG Cylinder Price: ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਸਿਲੰਡਰ ਹੋਇਆ ਸਸਤਾ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੱਸ ਦੇਈਏ ਕਿ ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾ ਦਿਤਾ ਕਿ ਸਾਲ 2023-24 ਲਈ ਸੂਬੇ ਦੀ ਕਰਜ਼ਾ ਲੈਣ ਦੀ ਸੀਮਾ 45,730.35 ਕਰੋੜ ਰੁਪਏ ਹੈ ਜਿਸ ’ਚ ਹੁਣ 2300 ਕਰੋੜ ਦੀ ਕਟੌਤੀ ਕੀਤੀ ਜਾਵੇਗੀ। ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੇ ਸੂਬੇ ਲਈ ਇਹ ਕਟੌਤੀ ਨਵੀਂ ਚੁਣੌਤੀ ਪੇਸ਼ ਕਰਨ ਵਾਲੀ ਹੈ। ਨਵੇਂ ਕੇਂਦਰੀ ਪੱਤਰ ਨੇ ਸੂਬੇ ਦੇ ਵਿੱਤ ਵਿਭਾਗ ਵਿਚ ਕਾਫ਼ੀ ਹਿਲਜੁਲ ਪੈਦਾ ਕਰ ਦਿੱਤੀ ਹੈ ਕਿਉਂਕਿ ਸੂਬੇ ਵਿਚ ਪਹਿਲਾਂ ਹੀ ਵਸੀਲਿਆਂ ਦੀ ਕਮੀ ਹੈ।

ਇਹ ਵੀ ਪੜ੍ਹੋ: Hoshiarpur Central Jail : ਕੇਂਦਰੀ ਜੇਲ ਹੁਸ਼ਿਆਰਪੁਰ 'ਚ ਦੋ ਕੈਦੀਆਂ ਨੇ ਲਿਆ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

(For more news apart from The Center has reduced Punjab's borrowing limit by Rs 2300 crore News in punjabi, stay tuned to Rozana Spokesman)

Tags: punjab

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement