
Khanuri Border News : ਕਿਹਾ -ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ
Khanuri Border News : ਖਨੌਰੀ ਬਾਰਡਰ ’ਤੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਕਿਸਾਨਾਂ ਦੇ ਹੱਕ ’ਚ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ 26 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਫ਼ਸਲ ਦੀ ਪੈਦਾਵਾਰ ਕਰ ਕੇ, ਖ਼ੂਨ ਪਸੀਨਾ ਇੱਕ ਹੋ ਕੇ ਲੋਕਾਂ ਦਾ ਪੇਟ ਭਰਦਾ ਹੈ। ਇਹ ਪੂਰੇ ਦੇਸ਼ ਦੀ ਖ਼ਾਸ ਕਰ ਕੇ ਕਿਸਾਨੀ ਪੱਖੀ ਸੂਬੇ ਹਨ ਆਰਥਿਕ ਪੱਖੋਂ ਯੋਗਦਾਨ ਪਾਉਂਦਾ ਹੈ। ਚਾਹੇ ਉਹ ਗ਼ਰੀਬ ਹੋਣ, ਆੜ੍ਹਤੀਏ , ਛੋਟੇ ਦੁਕਾਨਦਾਰ ਦੀ ਗੱਲ ਹੋਵੇ, ਸਾਰੇ ਲੋਕਾਂ ਦੇ ਆਰਥਿਕਤਾ ਦੀ ਮਜ਼ਬੂਤੀ ਕਿਸਾਨ ਦੀ ਖੇਤੀ ਤੋਂ ਆਉਂਦੀ ਹੈ। ਇਸ ਕਰ ਕੇ ਸਾਡਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਸਭ ਲੋਕਾਂ ਦਾ ਹੈ। ਉਸ ਨੂੰ ਬਰਕਰਾਰ ਰੱਖਣ ਵਾਸਤੇ ਕਿਸਾਨ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।
ਜੇਕਰ ਸੂਬਿਆਂ ਦੀਆਂ ਸਰਕਾਰਾਂ ਕੇਂਦਰ ’ਤੇ ਦਬਾਅ ਪਾਉਣਾ ਚਾਹੁੰਦੀਆਂ ਹੋਣ ਤਾਂ ਉਹ ਜ਼ੋਰਦਾਰ ਤਰੀਕੇ ਨਾਲ ਪਾ ਸਕਦੀਆਂ ਹਨ, ਪਰ ਕੇਂਦਰ ਸਰਕਾਰ ਦੀ ਵੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਖੁੱਲ ਕੇ ਅੱਗੇ ਆ ਕੇ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ।
ਕਾਂਗਰਸ ਪਾਰਟੀ ਸਮੁੱਚੇ ਤੌਰ ’ਤੇ ਕਿਸਾਨਾਂ ਦੇ ਹੱਕ ਨਾਹਰਾ ਮਾਰਨ ਵਾਸਤੇ ਹਮੇਸ਼ਾ ਤਿਆਰ ਰਹੀ ਹੈ। ਪਹਿਲਾਂ ਵੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਵੀ ਕਾਂਗਰਸ ਨੇ ਕਿਸਾਨਾਂ ਦਾ ਦੱਬ ਕੇ ਸਾਥ ਦਿੱਤਾ ਸੀ। ਕੇਂਦਰ ਸਰਕਾਰ ਨੂੰ ਵੀ ਨੀਅਤ ਸਾਫ਼ ਰੱਖ ਕੇ ਕਿਸਾਨਾਂ ਦੇ ਹੱਕ ’ਤੇ ਪਹਿਰਾ ਦੇਣਾ ਚਾਹੀਦਾ ਹੈ।’’
(For more news apart from Big statement of former Congress minister of Punjab Vijay Inder Singhla News in Punjabi, stay tuned to Rozana Spokesman)