ਮਾਪੇ ਹੋ ਜਾਣ ਬੇਫਿਕਰ, ਲੜਕੀਆਂ ਦੀ ਸੁਰੱਖਿਆ ਲਈ ਸਰਕਾਰ ਦੀ ਨਵੀਂ ਪਹਿਲ
Published : Jan 23, 2020, 4:36 pm IST
Updated : Jan 23, 2020, 5:10 pm IST
SHARE ARTICLE
Martial arts TaranTarn
Martial arts TaranTarn

ਬੱਚੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਦਾ ਉਪਰਾਲਾ

ਤਰਨਤਾਰਨ: ਦੇਸ਼ 'ਚ ਨਿੱਤ ਦਿਨ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਤੋਂ ਚਿੰਤਤ ਹੋ ਤਰਨਤਾਰਨ ਦੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੀ ਤਾਰੀਫ਼ ਕਰਨ ਲਈ ਲੋਕ ਮਜ਼ਬੂਰ ਹੋ ਰਹੇ ਹਨ। ਦਅਰਸਲ, ਇੱਥੋਂ ਦੇ ਪ੍ਰਸ਼ਾਸਨ ਵੱਲੋਂ ਬੱਚੀਆਂ ਦੀ ਸੁਰੱਖਿਆਂ ਲਈ ‘ਬੇਟੀ ਪੜ੍ਹਾਓ ਬੇਟੀ ਬਚਾਓ’ ਮੁਹਿੰਮ ਤਹਿਤ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਦੀਆਂ ਬੱਚੀਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਰੱਖਿਆ ਆਪ ਕਰ ਸਕਣ।

PhotoPhoto

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਸ ਮੁਹਿੰਮ ਤੋਂ ਬਹੁਤ ਖੁਸ਼ ਹਨ। ਇਸ ਮੁਹਿੰਮ ਤਹਿਤ ਉਹ ਅਪਣੀ ਸੁਰੱਖਿਆ ਆਪ ਕਰ ਸਕਦੀਆਂ ਹਨ। ਉਹਨਾਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਜੇ ਕੋਈ ਰਾਹ ਗਲੀ ਵਿਚ ਉਹਨਾਂ ਨਾਲ ਕੋਈ ਘਟਨਾ ਹੁੰਦੀ ਹੈ ਤਾਂ ਉਹ ਅਪਣੀ ਸੁਰੱਖਿਆ ਆਪ ਕਰ ਸਕਦੀਆਂ ਹਨ। ਲੋਕ ਡੀਸੀ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ ਕਿ ਉਹਨਾਂ ਨੇ ਇਹ ਮੁਹਿੰਮ ਚਲਾ ਕੇ ਬੇਟੀਆਂ ਦੀ ਸੁਰੱਖਿਆ ਲਈ ਕੁੱਝ ਵੱਖਰਾ ਸੋਚਿਆ ਹੈ।

PhotoPhoto

ਦੱਸ ਦੇਈਏ ਕਿ ਮਾਰਸ਼ਲ ਆਰਟ ਦੀ ਸਿਖਲਾਈ ਲੈ ਰਹੀਆਂ ਬੱਚੀਆਂ ਦਾ ਵੀ ਕਹਿਣਾ ਹੈ ਕਿ ਹਰ ਸਕੂਲ 'ਚ ਲੜਕੀਆਂ ਨੂੰ ਇਸ ਦੀ ਸਿਖਲਾਈ ਦੇਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਰੱਖਿਆ ਕਰਨ ਦੇ ਯੋਗ ਹੋ ਸਕਣ। ਹੈਦਰਾਬਾਦ ਦੇ ਇੱਕ ਮੁਸਲਿਮ ਸਕੂਲ ਵਿਚ ਲੜਕੀਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ 'ਇਹ ਪਤਾ ਲੱਗੇ ਕਿ ਮੁਸਲਮਾਨ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ।'

PhotoPhoto

ਇਕ ਲੜਕੀ ਦਾ ਕਹਿਣਾ ਹੈ ਕਿ ਉਹ ਉਦੋਂ ਛੇਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਉਨ੍ਹਾਂ ਨੇ ਮਾਰਸ਼ਲ ਆਰਟ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ ਹੁਣ ਉਹ ਉਸ ਵਿੱਚ ਕਾਫ਼ੀ ਮਹਾਰਤ ਹਾਸਲ ਕਰ ਚੁੱਕੀ ਹੈ। ਪ੍ਰਿੰਸੀਪਲ ਮਹਿਮੂਦ ਅਲੀ ਸਾਜਿਦ ਇਸ ਸਿਖਲਾਈ ਦੇ ਸ਼ੁਰੂ ਕਰਨ ਦਾ ਦਿਲਚਸਪ ਕਿੱਸਾ ਸੁਣਾਉਂਦੇ ਹਨ-ਉਨ੍ਹਾਂ ਦੇ ਸਕੂਲ ਦੇ ਸਾਬਕਾ ਵਿਦਿਆਰਥੀ ਨੇ ਵੋਵੀਨਾ ਨਾਂ ਦੇ ਇਸ ਮਾਰਸ਼ਲ ਆਰਟ ਵਿੱਚ ਨਾਮ ਕਮਾਇਆ, ਫਿਰ ਉਨ੍ਹਾਂ ਨੂੰ ਖਿਆਲ ਆਇਆ ਕਿ ਕਿਉਂ ਨਾ ਉਹ ਅਜਿਹੀ ਟ੍ਰੇਨਿੰਗ ਆਪਣੇ ਸਕੂਲ ਵਿੱਚ ਕੁੜੀਆਂ ਨੂੰ ਦਿਵਾਉਣ।

PhotoPhoto

ਮਹਿਮੂਦ ਅਲੀ ਕਹਿੰਦੇ ਹਨ,''ਤੁਹਾਡੇ ਵਿੱਚ ਇੱਕ ਤਰ੍ਹਾਂ ਦਾ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੇਕਰ ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕਿਸੇ ਹਮਲੇ ਨਾਲ ਨਿਪਟਣ ਦੇ ਕਾਬਿਲ ਹੋ। ਇਸ ਲਈ ਅਸੀਂ ਇਹ ਸਿਖਲਾਈ ਸ਼ੁਰੂ ਕੀਤੀ ਅਤੇ ਇਹ ਸਿਰਫ਼ ਵਿਦਿਆਰਥਣਾਂ ਲਈ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement