ਲਾਏ ਦੋਸ਼ਾਂ 'ਚ ਰੇਤ ਖਣਨ ਦੇ ਇਕ ਵੀ ਮਾਮਲੇ 'ਚ ਸ਼ਮੂਲੀਅਤ ਦਾ ਸਬੂਤ ਦੇਣ ਲਈ ਲਲਕਾਰਿਆ
Published : Jan 23, 2022, 7:42 am IST
Updated : Jan 23, 2022, 9:59 am IST
SHARE ARTICLE
image
image

ਲਾਏ ਦੋਸ਼ਾਂ 'ਚ ਰੇਤ ਖਣਨ ਦੇ ਇਕ ਵੀ ਮਾਮਲੇ 'ਚ ਸ਼ਮੂਲੀਅਤ ਦਾ ਸਬੂਤ ਦੇਣ ਲਈ ਲਲਕਾਰਿਆ

ਚੰਡੀਗੜ੍ਹ, 22 ਜਨਵਰੀ (ਭੁੱਲਰ) : ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਲੋਂ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਮਾਈਨਿੰਗ ਨੂੰ  ਲੈ ਕੇ ਲਾਏ ਗਏ ਦੋਸ਼ਾਂ ਨੂੰ  ਪੂਰੀ ਤਰ੍ਹਾਂ ਗ਼ਲਤ ਦਸਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਦਿਤਾ ਹੈ | ਉਨ੍ਹਾਂ ਉਲਟਾ ਬਾਦਲਾਂ ਅਤੇ ਮਜੀਠੀਆ ਉਪਰ ਪਲਟਵਾਰ ਕਰਦਿਆਂ ਫ਼ੋਟੋਆਂ ਜਾਰੀ ਕਰਦੇ ਹੋਏ ਡਰੱਗ ਕਾਰੋਬਾਰੀਆਂ ਨਾਲ ਸਬੰਧਾਂ ਬਾਰੇ ਜਵਾਬ
ਮੰਗਿਆ ਹੈ |
ਮਜੀਠੀਆ ਨੂੰ  ਇਕ ਵੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਸ਼ਮੂਲੀਅਤ ਸਾਬਤ ਕਰਨ ਦੀ ਵੀ ਚੁਨੌਤੀ ਦਿਤੀ ਹੈ |
ਉਨ੍ਹਾਂ ਕਿਹਾ, Tਮੈਂ ਅਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਨਾਲ ਅਪਣੇ ਸਬੰਧਾਂ ਤੋਂ ਕਦੇ ਇਨਕਾਰ ਨਹੀਂ ਕੀਤਾ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮੇਰੇ ਕਿਸੇ ਸਮਾਗਮ ਵਿਚ ਸ਼ਾਮਲ ਹੋ ਸਕਦਾ ਹੈ | ਜੇ ਮੈਂ ਅਪਣੇ ਪੁੱਤਰ ਦੇ ਵਿਆਹ ਜਾਂ ਕਿਸੇ ਹੋਰ ਸਮਾਗਮ ਵਿਚ ਅਪਣੇ ਰਿਸ਼ਤੇਦਾਰਾਂ ਨਾਲ ਫ਼ੋਟੋ ਖਿਚਵਾਉਂਦਾ ਹਾਂ ਤਾਂ ਇਹ ਕੋਈ ਜੁਰਮ ਨਹੀਂ ਹੈ |U ਇਹ ਗੱਲ ਮੁੱਖ ਮੰਤਰੀ ਨੇ ਈਡੀ ਦੁਆਰਾ ਜਾਂਚ ਕੀਤੇ ਹਨੀ ਦੇ ਮਨੀ ਲਾਂਡਰਿੰਗ ਕੇਸ ਵਿਚ ਅਪਣੇ ਕਿਸੇ ਵੀ ਸਬੰਧ ਦਾ ਸਪੱਸ਼ਟ ਰੂਪ ਵਿਚ
 ਇਨਕਾਰ ਕਰਦਿਆਂ ਕਿਹਾ |
ਮਜੀਠੀਆ ਦੁਆਰਾ ਸ਼ੁਰੂ ਕੀਤੀ ਬਦਨਾਮ ਅਤੇ ਗੁੰਮਰਾਹ ਕਰਨ ਵਾਲੀ ਮੁਹਿੰਮ ਦੇ ਜਵਾਬ ਵਿੱਚ ਮਜੀਠੀਆ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਜੀਠੀਆ ਭਾਜਪਾ ਸਰਕਾਰ ਦੀਆਂ ਧੁਨਾਂ 'ਤੇ ਨੱਚ ਰਿਹਾ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕਰਨ ਦਾ ਬਦਲਾ ਲੈਣ ਦੀ ਕੋਸਿ?ਸ ਕਰ ਰਿਹਾ ਹੈ ਜਿਸਦਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜੋ ਕਿ ਅਕਾਲੀ-ਭਾਜਪਾ ਨਾਲ ਗੱਠਜੋੜ ਵਿੱਚ ਹੈ, ਗੁਨਾਹਾਂ 'ਤੇ ਪਰਦਾ ਪਾ ਦਿੱਤਾ ਸੀ |
ਮਜੀਠੀਆ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ, Tਮੈਂ ਮਜੀਠੀਆ ਨੂੰ  ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਨਸ਼ਾ ਤਸਕਰਾਂ ਨਾਲ ਉਸਦੇ ਸੰਬੰਧਾਂ ਦੇ ਮਾਮਲੇ ਵਿੱਚ ਈਡੀ ਨੇ ਉਸਦੀ ਜਾਂਚ ਕੀਤੀ ਸੀ ਅਤੇ ਨਸ਼ਿਆਂ ਦੇ ਸੌਦਾਗਰ ਨੂੰ  ਪਨਾਹ ਦੇਣ ਅਤੇ ਨਸਿ?ਆਂ ਦੀ ਤਸਕਰੀ ਦੀ ਸਹੂਲਤ ਦੇਣ ਲਈ ਉਸ ਦਾ ਨਾਮ ਲਿਆ ਸੀ | ਮਜੀਠੀਆ ਦੀਆਂ ਫੋਟੋਆਂ ਉਨ੍ਹਾਂ ਦੇ ਨਾਲ ਸਨ, ਕੀ ਇਸ ਦਾ ਮਤਲਬ ਉਹ ਉਨ੍ਹਾਂ ਨੂੰ  ਜਾਣਦਾ ਸੀ ਅਤੇ ਉਨ੍ਹਾਂ ਨੂੰ  ਪਨਾਹ ਦਿੰਦਾ ਸੀ?U
ਮੁੱਖ ਮੰਤਰੀ ਨੇ ਮਜੀਠੀਆ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ  ਆਪਣਾ ਸਟੈਂਡ ਸਪੱਸਟ ਕਰਨ ਲਈ ਕਿਹਾ ਕਿ ਅਨਵਰ ਮਸੀਹ, ਬਿੱਟੂ ਔਲਖ, ਜਗਦੀਸ ਭੋਲਾ, ਗੁਰਦੀਪ ਰਾਣੂ, ਸਤਪ੍ਰੀਤ ਸੱਤਾ ਸਮੇਤ ਬਦਨਾਮ ਨਸਾ ਤਸਕਰਾਂ ਨਾਲ ਉਨ੍ਹਾਂ ਦਾ ਕੀ ਰਿਸਤਾ ਹੈ, ਜਿਨ੍ਹਾਂ ਨਾਲ ਉਹ ਆਮ ਤੌਰ 'ਤੇ ਸਿਆਸੀ ਸਟੇਜਾਂ ਸਾਂਝੀਆਂ ਕਰਦੇ ਸਨ ਅਤੇ ਉਨ੍ਹਾਂ ਨਾਲ ਜਨਤਕ ਸਮਾਗਮਾਂ ਵਿੱਚ ਵੀ ਸਾਮਿਲ ਹੋਏ |
 
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪੇ ਅਤੇ ਵਿਰੋਧੀ ਧਿਰ ਦੇ ਭੜਕਾਊ ਹਮਲਿਆਂ ਨੂੰ  'ਸਿਆਸੀ ਬਦਲਾਖੋਰੀ' ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, Tਪ੍ਰਧਾਨ ਮੰਤਰੀ ਮੋਦੀ ਦੀ ਬੇਰੁਖੀ ਤੋਂ ਬਾਅਦ ਭਾਜਪਾ ਮੇਰੇ ਤੋਂ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਅਤੇ ਵਿਰੋਧੀ ਧਿਰ ਹੁਣ ਪੰਜਾਬ ਵਿੱਚ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ | T

ਉਨ੍ਹਾਂ ਨੇ ਮਜੀਠੀਆ ਨੂੰ  ਸਵਾਲ ਕੀਤਾ, Tਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਹਰ ਰੋਜ ਹਜਾਰਾਂ ਲੋਕਾਂ ਨਾਲ ਫੋਟੋਆਂ ਖਿਚਵਾਉਂਦਾ ਹਾਂ, ਕੀ ਇਸਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ?T

ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ, ਜਿਸ ਨੇ 10 ਸਾਲਾਂ ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ  ਤਬਾਹ ਕੀਤਾ, ਹੁਣ ਉਸਦੀ ਇਮਾਨਦਾਰੀ 'ਤੇ ਸਵਾਲ ਕਰ ਰਿਹਾ ਹੈ, ਇਹ ਬਹੁਤ ਹੀ ਹਾਸੋਹੀਣੀ ਗੱਲ ਹੈ |

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement