
ਸੰਯੁਕਤ ਸਮਾਜ ਮੋਰਚੇ ਨੇ 35 ਹੋਰ
ੰਚੰਡੀਗੜ੍ਹ, 22 ਜਨਵਰੀ (ਭੁੱਲਰ) : ਸੰਯੁਕਤ ਸਮਾਜ ਮੋਰਚੇ ਨੇ ਅੱਜ ਅਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿਤੀ ਹੈ। ਇਸ ਵਿਚ 35 ਉਮੀਦਵਾਰ ਐਲਾਨੇ ਗਏ ਹਨ। ਇਸ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਸਮੇਤ 30 ਉਮੀਦਵਾਰ ਐਲਾਨੇ ਜਾ ਚੁਕੇ ਹਨ। ਗਠਜੋੜ ਵਿਚਸ਼ਾਮਲ ਚੜੂਨੀ ਦੀ ਪਾਰਟੀ ਨੇ 9 ਉਮੀਦਵਾਰ ਐਲਾਨੇ ਹਨ। ਇਸ ਤਰ੍ਹਾਂ ਹੁਣ 43 ਉਮੀਦਵਾਰ ਐਲਾਨੇ ਜਾਣੇ ਬਾਕੀ ਹਨ। ਅੱਜ ਐਲਾਨੀ ਸੂਚੀ ਵਿਚ ਲੱਖਾ ਸਿਧਾਣਾ ਦਾ ਨਾਂ ਮੁੱਖ ਤੌਰ ਉਤੇ ਜ਼ਿਕਰਯੋਗ ਹੈ, ਜਿਸ ਨੂੰ ਮੌੜ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। 2 ਐਡਵੋਕੇਟ, ਸਾਬਕਾ ਫ਼ੌਜੀ ਅਫ਼ਸਰ ਤੇ ਖੇਤ ਮਜ਼ਦੂਰ ਅਤੇ 2 ਔਰਤਾਂ ਨੂੰ ਟਿਕਟ ਦਿਤੀ ਗਈ ਹੈ।
ਅੱਜ ਐਲਾਨੀ ਸੂਚੀ ਮੁਤਾਬਕ ਬਾਘਾ ਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ, ਕਪੂਰਥਲਾ ਤੋਂ ਕੁਲਵੰਤ ਜੋਸ਼ਨ, ਫ਼ਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੋਆ ਤੋਂ ਯੁੱਧਵੀਰ ਸਿੰਘ, ਦੀਨਾਨਗਰ ਤੋਂ ਕੁਲਵੰਤ ਸਿੰਘ, ਗਿੱਲ ਤੋਂ ਰਾਜੀਵ ਲਵਲੀ, ਦਸੂਹਾ ਤੋਂ ਰਾਮ ਲਾਲ, ਆਦਮਪੁਰ ਤੋਂ ਪਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਤਾ, ਫ਼ਰੀਦਕੋਟ ਤੋਂ ਰਵਿੰਦਰਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਤੋਂ ਰਮੇਸ਼ ਸਿੰਘ, ਖੇਮਕਰਨ ਤੋਂ ਸੁਰਜੀਤ ਸਿੰਘ, ਮਾਲੇਰਕੋਟਲਾ ਤੋਂ ਐਡਵੋਕੇਟ ਜੁਲਫ਼ੀਕਾਰ ਅਲੀ, ਅਮਲੋਹ ਤੋਂ ਦਰਸ਼ਨ ਬੱਬੀ, ਬਸੀ ਪਠਾਣਾਂ ਤੋਂ ਡਾ. ਅਮਨਦੀਪ ਕੌਰ ਢੋਲੇਵਾਲ, ਜਲੰਧਰ ਉਤਰੀ ਤੋਂ ਦੇਸਰਾਜ ਜੱਸਲ, ਜਲੰਧਰ ਕੈਂਟ ਤੋਂ ਜਸਵਿੰਦਰ ਸੰਘਾ, ਜੰਡਿਆਲਾ ਗੁਰੂ ਤੋਂ ਗੁਰਨਾਮ ਦਾਊਦ, ਸ੍ਰੀ ਹਰਗੋਬਿੰਦਪੁਰ ਤੋਂ ਡਾ. ਕਮਲਜੀਤ ਸਿੰਘ, ਅਮਰਗੜ੍ਹ ਤੋਂ ਸਤਬੀਰ ਸਿੰਘ, ਖਰੜ ਤੋਂ ਪਰਮਦੀਪ ਸਿੰਘ ਬੈਦਵਾਨ, ਸ਼ੁਤਰਾਣਾ ਤੋਂ ਅਮਰਜੀਤ ਘੱਗਾ, ਗੁਰੂ ਹਰ ਸਹਾਏ ਤੋਂ ਮੇਜਰ ਸਿੰਘ ਰੰਧਾਵਾ, ਰਾਏਕੋਟ ਤੋਂ ਜਗਤਾਰ ਸਿੰਘ, ਸਾਹਨੇਵਾਲ ਤੋਂ ਰਿਟਾ. ਕਰਨਲ ਮਲਵਿੰਦਰ ਸਿੰਘ ਗੁਰੋਂ, ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਸ਼ੇਰਾ, ਲੁਧਿਆਣਾ ਉਤਰੀ ਤੋਂ ਸ਼ਿਵਮ ਅਰੋੜਾ, ਸਾਊਥ ਤੋਂ ਅਨਿਲ ਕੁਮਾਰ, ਰਾਮਪੁਰਾ ਫੂਲ ਤੋਂ ਜਸਕਰਨ ਬੁੱਟਰ, ਭੁੱਚੋਂ ਤੋਂ ਬਲਦੇਵ ਸਿੰਘ ਅਕਲੀਆ ਤੇ ਖੰਨਾ ਤੋਂ ਸੁਖਵੰਤ ਸਿੰਘ ਟਿੱਲੂ ਨੂੰ ਟਿਕਟ ਦਿਤੀ ਹੈ।