
ਮੁਲਾਜ਼ਮਾਂ ਨੂੰ 'ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ' ਨਾਲ ਸਨਮਾਨਿਤ ਕੀਤਾ ਜਾਵੇਗਾ
ਚੰਡੀਗੜ੍ਹ: 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ 'ਤੇ ਆਪਣੀਆਂ ਵਧੀਆਂ ਸੇਵਾਵਾਂ ਦੇਣ ਵਾਲੇ ਪੰਜਾਬ ਪੁਲਿਸ ਦੇ 11 ਮੁਲਾਜ਼ਮਾਂ ਤੇ ਅਫ਼ਸਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਨਮਾਨਿਤ ਕਰਨਗੇ।
ਇਸ ਤੋਂ ਇਲਾਵਾ 4 ਪੁਲਿਸ ਅਧਿਕਾਰੀਆਂ ਨੂੰ 'ਚੀਫ਼ ਮਨਿਸਟਰ ਰਕਸ਼ਕ ਪਦਕ' ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ 'ਚ ਐੱਸ. ਆਈ. ਰਮਨ ਕੁਮਾਰ, ਏ. ਐੱਸ. ਆਈ. ਹਰਪਿੰਦਰ ਸਿੰਘ, ਮੁੱਖ ਸਿਪਾਹੀ ਗੁਰਨਾਮ ਸਿੰਘ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਸ਼ਾਮਲ ਹਨ।
ਜਿਨ੍ਹਾਂ 11 ਪੁਲਿਸ ਮੁਲਾਜ਼ਮਾਂ ਨੂੰ 'ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ' ਨਾਲ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ 'ਚ ਮਨਮੋਹਨ ਕੁਮਾਰ, ਗੁਰਜੀਤ ਸਿੰਘ ਕਲੇਰ, ਸਲਾਮੂਦੀਨ, ਅਜੇ ਕੁਮਾਰ, ਦਲਜੀਤ ਸਿੰਘ ਖੱਖ, ਸਰਬਜੀਤ ਸਿੰਘ, ਵਿਵੇਕ ਚੰਦਰ, ਭੁਪਿੰਦਰ ਸਿੰਘ, ਜੁਝਾਰ ਸਿੰਘ, ਦਵਿੰਦਰ ਸਿੰਘ ਅਤੇ ਭਾਗ ਸਿੰਘ ਸ਼ਾਮਲ ਹਨ।