ਦਿਲ ਦੇ ਦੌਰੇ ਕਾਰਨ ਹੋਈ ਪੁੱਤ ਦੀ ਮੌਤ ਮਗਰੋਂ NRI ਨੇ ਆਮ ਆਦਮੀ ਕਲੀਨਿਕ ਲਈ ਦਿੱਤੀ 40 ਲੱਖ ਦੀ ਇਮਾਰਤ  
Published : Jan 23, 2023, 1:43 pm IST
Updated : Jan 23, 2023, 2:11 pm IST
SHARE ARTICLE
After the death of his son due to heart attack, NRI gave a building of 40 lakhs for Aam Aadmi Clinic
After the death of his son due to heart attack, NRI gave a building of 40 lakhs for Aam Aadmi Clinic

ਇਮਾਰਤ ਨੂੰ ਕਾਨੂੰਨੀ ਤੌਰ 'ਤੇ ਸਰਕਾਰ ਦੇ ਨਾਂ ਤਬਦੀਲ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। 

ਤਰਨਤਰਨ - NRI ਸੰਧੂ ਪਰਿਵਾਰ ਨੇ ਆਪਣੇ ਪੁੱਤਰ ਗੁਰਲਾਲ ਸਿੰਘ ਦੀ ਯਾਦ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਸਿਹਤ ਵਿਭਾਗ ਨੂੰ ਆਮ ਆਦਮੀ ਕਲੀਨਿਕ ਖੋਲ੍ਹਣ ਲਈ ਦੇ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੱਸ ਦਈਏ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਦਾਨ ਕੀਤੇ ਜਾਣ ਵਾਲੀ ਇਮਾਰਤ ਨੂੰ ਕਾਨੂੰਨੀ ਤੌਰ 'ਤੇ ਸਰਕਾਰ ਦੇ ਨਾਂ ਤਬਦੀਲ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। 

ਭਿਖੀਵਿੰਡ ਦੇ ਪਿੰਡ ਮਰਗਿੰਦਪੁਰਾ ਦੇ ਸਾਬਕਾ ਸਰਪੰਚ, ਸਾਬਕਾ ਡਾਇਰੈਕਟਰ ਲੈਂਡ ਮਾਰਕ ਬੈਂਕ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਲਾਲ ਸਿੰਘ ਦਾ ਸਾਲ 2019 ਦੌਰਾਨ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਜਿਸ ਨੂੰ ਯਾਦ ਕਰਦੇ ਹੋਏ ਹਰ ਸਾਲ ਉਸ ਦੇ ਜਨਮ ਦਿਨ (20 ਜਨਵਰੀ) ਨੂੰ ਉਚੇਚੇ ਤੌਰ 'ਤੇ ਪਰਿਵਾਰ ਸਣੇ ਅਮਰੀਕਾ ਤੋਂ ਭਾਰਤ ਪੁੱਜ ਕੇ ਸ੍ਰੀ ਅਖੰਡ ਪਾਠ  ਕਰਵਾਉਣ ਉਪਰੰਤ ਲੋੜਵੰਦਾਂ ਨੂੰ ਵੱਖ-ਵੱਖ ਵਸਤੂਆਂ ਦਾਨ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ

ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਗੁਰਲਾਲ ਸਿੰਘ ਦੀ ਯਾਦ 'ਚ ਪਿੰਡ ਮਰਗਿੰਦਪੁਰਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਪਿਛਲੇ ਇਕ ਸਾਲ ਤੋਂ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ, ਜਿਸ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਲਈ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਸਿਵਲ ਸਰਜਨ ਡਾਕਟਰ ਦਿਲਬਾਗ ਸਿੰਘ ਨੂੰ ਅਪੀਲ ਕੀਤੀ ਜਾ ਚੁੱਕੀ ਹੈ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਸੰਧੂ ਨਿਵਾਸੀ ਮਰਗਿੰਦਪੁਰਾ ਵਲੋਂ ਆਪਣੇ ਪੁੱਤ ਦੀ ਯਾਦ 'ਚ ਸਿਹਤ ਵਿਭਾਗ ਨੂੰ ਮੁਹੱਲਾ ਕਲੀਨਿਕ ਖੋਲ੍ਹਣ ਲਈ ਇਮਾਰਤ ਦੇ ਦਿੱਤੀ ਗਈ ਹੈ, ਇਸ ਇਮਾਰਤ ਨੂੰ ਪਰਿਵਾਰ ਵਲੋਂ ਕਾਨੂੰਨੀ ਤੌਰ ਉੱਪਰ ਸਰਕਾਰ ਦੇ ਨਾਂ ਤਬਦੀਲ ਕਰਵਾਉਣ ਲਈ ਕਾਗਜ਼ਾਤ ਵੀ ਸੌਂਪ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਮੁਹਾਲੀ ਕੰਜ਼ਿਊਮਰ ਕਮਿਸ਼ਨ ਨੇ ਸਕਾਈ ਰਾਕ ਸਿਟੀ ਸੁਸਾਇਟੀ ਨੂੰ ਲਗਾਇਆ 1.6 ਲੱਖ ਜੁਰਮਾਨਾ 

ਉਹਨਾਂ ਨੇ ਦੱਸਿਆ ਕਿ ਪਿੰਡ ਦੇ ਆਸ-ਪਾਸ ਕੋਈ ਵੀ ਹਸਪਤਲਾ ਨਹੀਂ ਹੈ ਜਿਸ ਕਰ ਕੇ ਇਹ ਫੈਸਲਾ ਲਿਆ ਗਿਆ ਹੈ ਤੇ ਹੁਣ ਇਸ ਆਮ ਆਦਮੀ ਕਲੀਨਿਕ ਨਾਲ 6 ਪਿੰਡਾਂ ਦੇ 25 ਹਜ਼ਾਰ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement