
ਮਾਮਲੇ ਦੀ ਸੁਣਵਾਈ ਭਲ਼ਕੇ ਫਿਰ ਹੋਵੇਗੀ
Chandigarh Mayor Election: ਚੰਡੀਗੜ੍ਹ - ਚੰਡੀਗੜ੍ਹ ਦੀਆਂ ਮੇਅਰ ਚੋਣਾਂ ਸਬੰਧੀ ਦੋ ਪਟੀਸ਼ਨਾਂ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਚੋਣਾਂ ਲਈ 6 ਫਰਵਰੀ ਬਹੁਤ ਲੰਮੀ ਹੈ। ਭਲਕੇ ਯਾਨੀ 24 ਜਨਵਰੀ ਨੂੰ ਚੋਣਾਂ ਦੇ ਸਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਦਿਓ ਕਿ ਚੋਣਾਂ 6 ਫਰਵਰੀ ਤੋਂ ਪਹਿਲਾਂ ਕਦੋਂ ਕਰਵਾਈ ਜਾਵੇਗੀ
ਨਹੀਂ ਤਾਂ ਅਸੀਂ ਚੋਣਾਂ ਦੀ ਤਰੀਕ ਤੈਅ ਕਰਾਂਗੇ। ਹੁਣ ਹਾਈ ਕੋਰਟ ਵਿਚ 24 ਜਨਵਰੀ ਯਾਨੀ ਭਲਕੇ ਮੁੜ ਸੁਣਵਾਈ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਪਟੀਸ਼ਨਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਦੀ ਤਰਫੋਂ ਦਾਇਰ ਕੀਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਚੋਣਾਂ ਜਲਦੀ ਹੋਣ।
(For more news apart from Chandigarh Mayor Election, stay tuned to Rozana Spokesman)