
ਹਿੰਮਤ ਸਿੰਘ ਸ਼ੇਰਗਿੱਲ ਮੂਲ ਰੂਪ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਇੱਕ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਿੰਮਤ ਸਿੰਘ ਸ਼ੇਰਗਿੱਲ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਹਨਾਂ ਦਾ ਵਿਆਹ ਕੈਨੇਡਾ ਦੇ ਬਰੈਂਪਟਨ ਵਿਚ ਸੁਖਮਨ ਕੌਰ ਨਾਲ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ ਇਸ ਵਿਆਹ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਾਮਲ ਹੋਏ।
ਉਨ੍ਹਾਂ ਨੇ ਸਾਰਿਆਂ, ਦੋਵਾਂ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਸ਼ੀਰਵਾਦ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕੱਠੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। 2022 ਵਿਚ ਆਮ ਆਦਮੀ ਪਾਰਟੀ ਸੂਬੇ ਵਿਚ ਸੱਤਾ ਵਿਚ ਆਈ ਸੀ। ਸਰਕਾਰ ਵਿਚ ਕਈ ਮੰਤਰੀ ਅਤੇ ਵਿਧਾਇਕ ਨੌਜਵਾਨ ਸਨ। ਜਿਨ੍ਹਾਂ ਦੇ ਵਿਆਹ ਸਰਕਾਰ ਦੇ ਦੋ ਸਾਲ ਦੇ ਸਮੇਂ ਅੰਦਰ ਹੋਏ ਹਨ। ਪਿਛਲੇ ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਹੋਇਆ ਸੀ। ਪਾਰਟੀ ਵਿਚੋਂ ਐੱਮਪੀ ਰਾਘਵ ਚੱਢਾ, ਮੀਤ ਹੇਅਰ ਤੇ ਹੋਰ ਵਿਧਾਇਕਾਂ ਨੇ ਵੀ ਪਿਛਲੇ 2 ਸਾਲਾਂ ਵਿਚ ਹੀ ਵਿਆਹ ਕਰਵਾਇਆ ਹੈ।
ਹਿੰਮਤ ਸਿੰਘ ਸ਼ੇਰਗਿੱਲ ਮੂਲ ਰੂਪ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਇੱਕ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ। ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹਨ। 2014 ਤੋਂ 2017 ਤੱਕ ਸਰਗਰਮ ਰਹੇ। ਉਹਨਾਂ ਨੇ 2014 ਵਿਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਸੀ, ਪਰ ਉਹ ਅਸਫ਼ਲ ਰਹੇ ਸਨ। ਉਨ੍ਹਾਂ ਨੂੰ 28.15 ਫੀਸਦੀ ਵੋਟਾਂ ਮਿਲੀਆਂ।
ਉਨ੍ਹਾਂ ਨੇ ਮਜੀਠਾ ਤੋਂ 2017 ਦੀ ਵਿਧਾਨ ਸਭਾ ਚੋਣ ਵੀ ਲੜੀ ਸੀ, ਪਰ ਉਹ ਅਸਫ਼ਲ ਰਹੇ ਸਨ। ਉਹ 2014 ਤੋਂ 2017 ਤੱਕ ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁਖੀ ਸਨ। ਉਹ 2017 ਤੋਂ ਰਾਜਨੀਤੀ ਵਿਚ ਅਕਿਰਿਆਸ਼ੀਲ ਹੈ ਅਤੇ ਉਦੋਂ ਤੋਂ ਕਾਨੂੰਨ ਦਾ ਅਭਿਆਸ ਕਰ ਰਿਹਾ ਹੈ। ਉਹਨਾਂ ਨੇ ਲਾਰੈਂਸ ਸਕੂਲ ਸਨਾਵਰ ਵਿਚ ਪੜ੍ਹਾਈ ਕੀਤੀ, ਫਿਰ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਯੂਨਾਈਟਿਡ ਕਿੰਗਡਮ ਚਲੇ ਗਏ।