
Hoshiarpur News : ਉਸਦੀ ਦੀ ਪਤਨੀ ’ਤੇ ਹੱਤਿਆ ਦਾ ਲਗਾਇਆ ਇਲਜ਼ਾਮ, ਨੌਜਵਾਨ ਦਾ ਕਰਨ ਲੱਗੇ ਸੀ ਅੰਤਿਮ ਸਸਕਾਰ
Hoshiarpur News in Punjabi : ਅੱਜ ਹੁਸ਼ਿਆਰਪੁਰ ’ਚ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਆਸਟਰੇਲੀਆ ਤੋਂ ਆਈ ਇੱਕ ਲਾਸ਼ ਨੂੰ ਪਰਿਵਾਰ ਵਾਲੇ ਜਦੋਂ ਅੰਤਿਮ ਸਸਕਾਰ ਕਰਨ ਲਈ ਹਰਿਆਣਾ ਰੋਡ ਸ਼ਮਸ਼ਾਨਘਾਟ ਪਹੁੰਚੇ ਤਾਂ ਉਹਨਾਂ ਲਾਸ਼ ’ਤੇ ਲੱਗੇ ਕੱਟ ਨੂੰ ਦੇਖ ਕੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਜੋ 2 ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਉਸ ਦੀ ਪਤਨੀ ਵੱਲੋਂ ਉਸ ਦੀ ਹੱਤਿਆ ਕੀਤੀ ਗਈ ਹੈ।
ਹੁਸ਼ਿਆਰਪੁਰ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਜਿਸ ਦੀ ਉਮਰ ਕਰੀਬ 43 ਸਾਲ ਸੀ ਜੋ ਕਿ 2 ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਪਰਿਵਾਰ ਨੇ ਕਿਹਾ ਕਿ ਉਸ ਦਾ ਅਕਸਰ ਹੀ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਦੇ ਨਾਲ ਝਗੜੇ ਰਹਿੰਦਾ ਸੀ ਅਤੇ ਬੀਤੇ ਦਿਨੀਂ ਉਸਨੇ ਆਪਣੇ ਜੀਜੇ ਨਾਲ ਗੱਲ ਕੀਤੀ ਅਤੇ ਸਾਰੀ ਆਪ ਬੀਤੀ ਦੱਸੀ। ਜਿਸ ਤੋਂ ਬਾਅਦ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ।
ਪਰ ਅੱਜ ਜਦੋਂ ਉਸ ਦੀ ਲਾਸ਼ ਹੁਸ਼ਿਆਰਪੁਰ ਪਹੁੰਚੀ, ਜਿਸ ਤੋਂ ਬਾਅਦ ਪਰਿਵਾਰ ਨੇ ਲਾਸ਼ ਦੀ ਹਾਲਾਤ ਦੇਖੀ ਤਾਂ ਪਰਿਵਾਰ ਨੇ ਕਤਲ ਕਰਨ ਦਾ ਸ਼ੱਕ ਜਤਾਇਆ। ਜਿਸ ਸਬੰਧੀ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ਼ ਪਹੁੰਚਾ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਜੀਜੇ ਨੇ ਦੱਸਿਆ ਕਿ ਦਵਿੰਦਰ ਕੁਮਾਰ ਜੋ ਕਿ ਬੜੇ ਹੀ ਚੰਗੇ ਸੁਭਾਅ ਦਾ ਸੀ। ਜਿਸਨੇ ਪਹਿਲਾਂ ਸਟੱਡੀ ਵੀਜ਼ਾ ’ਤੇ ਆਪਣੀ ਪਤਨੀ ਨੂੰ ਆਸਟਰੇਲੀਆ ਭੇਜਿਆ ਅਤੇ 2 ਸਾਲ ਪਹਿਲਾਂ ਉਹ ਆਪ ਵੀ ਟੂਰਿਸਟ ਵੀਜ਼ੇ ’ਤੇ ਆਸਟਰੇਲੀਆ ਚਲਾ ਗਿਆ ਸੀ। ਉਹਨਾਂ ਦੱਸਿਆ ਕਿ ਉਸ ਦਾ ਅਕਸਰ ਹੀ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਰਹਿੰਦਾ ਸੀ ਜਿਸ ਕਾਰਨ ਸਹੁਰਾ ਪਰਿਵਾਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹਨਾਂ ਨੇ ਪੰਜਾਬ ਸਰਕਾਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
(For more news apart from News in Punjabi, stay tuned to Rozana Spokesman)