
ਮਾਂ ਸਮੇਤ ਬੱਚਿਆਂ ਦਾ ਮੂੰਹ ਕਾਲਾ ਕਰ ਕੇ ਘੁਮਾਉਣ ਦਾ ਮਾਮਲਾ
ਲੁਧਿਆਣਾ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਲੁਧਿਆਣਾ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਜ ਲਾਲੀ ਗਿੱਲ ਨੇ ਕਿਹਾ ਹੈ ਕਿ ਮਾਂ ਸਮੇਤ ਬੱਚਿਆਂ ਦਾ ਮੂੰਹ ਕਾਲਾ ਕਰ ਕੇ ਘੁਮਾਉਣਾ ਹੀ ਬੇਹੱਦ ਸ਼ਰਮਨਾਕ ਹਰਕਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਨਾਲ ਗੱਲ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਚੋਰੀ ਨਹੀਂ ਕੀਤੀ।
ਰਾਜ ਲਾਲੀ ਗਿੱਲ ਨੇ ਅੱਗੇ ਕਿਹਾ ਹੈ ਕਿ ਬੱਚਿਆਂ ਨੇ ਫੈਕਟਰੀ ਦੇ ਸਟਾਫ ਉੱਤੇ ਇਲਜ਼ਾਮ ਲਗਾਏ ਹਨ ਕਿ ਇੰਨ੍ਹਾਂ ਨੇ ਸਾਡੀ ਕੁੱਟਮਾਰ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਸਾਡੀ ਪਿਛਲੇ ਦੋ ਮਹੀਨੇ ਦੀ ਸੈਲਰੀ ਵੀ ਬਕਾਇਆ ਹੈ ਸ਼ਾਇਦ ਇਸ ਕਰਕੇ ਵੀ ਇਹ ਕਰਤੂਤ ਕੀਤੀ ਹੋਵੇ।
ਚੇਅਰਪਰਸਨ ਦਾ ਕਹਿਣਾ ਹੈ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਸੀਪੀ ਲੁਧਿਆਣਾ ਨਾਲ ਮੁਲਾਕਾਤ ਕਰਾਂਗੇ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ।