ਅਸਲਾ ਐਕਟ, ਬਾਰੂਦ ਐਕਟ ਤੇ UAPA ਦੇ ਕੇਸ ਦਾ ਕੀਤਾ ਨਿਪਟਾਰਾ
ਨਵਾਂ ਸ਼ਹਿਰ: ਸਪੈਸ਼ਲ ਕੋਰਟ ਨਵਾਂਸ਼ਹਿਰ ਵਲੋਂ 15 ਨੌਜਵਾਨਾਂ ਨੂੰ ਰਾਹਤ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਹਰੀਸ਼ ਆਨੰਦ ਵਲੋਂ ਥਾਣਾ ਸਿਟੀ ਨਵਾਂ ਸ਼ਹਿਰ ਵਿਚ ਮੁਕੱਦਮਾ ਨੰਬਰ 4/2022 ਅਧੀਨ ਦਰਜ ਅਸਲਾ ਐਕਟ, ਬਾਰੂਦ ਐਕਟ ਤੇ ਯੂਏਪੀਏ ਦੇ ਕੇਸ ਦਾ ਨਿਪਟਾਰਾ ਕੀਤਾ ਗਿਆ। 6 ਨੌਜਵਾਨ ਸਾਰੀਆਂ ਧਾਰਾਵਾਂ ’ਚੋਂ ਬਰੀ ਹੋ ਗਏ, ਜਦ ਕਿ 3 ਨੌਜਵਾਨਾਂ ਨੂੰ ਕੇਵਲ ਅਸਲਾ ਐਕਟ ਅਧੀਨ 2 ਸਾਲ ਸਜ਼ਾ, 4 ਨੌਜਵਾਨਾਂ ਨੂੰ ਕੇਵਲ ਬਾਰੂਦ ਐਕਟ ਅਧੀਨ 3 ਸਾਲ ਸਜ਼ਾ ਤੇ 2 ਨੌਜਵਾਨਾਂ ਨੂੰ ਅਸਲਾ ਐਕਟ ਅਧੀਨ 2-2 ਸਾਲ ਤੇ ਬਾਰੂਦ ਐਕਟ ਅਧੀਨ 3-3 ਸਾਲ ਸਜ਼ਾ ਦਿੱਤੀ ਗਈ। ਸਾਰੇ ਨੌਜਵਾਨ ਕਰੀਬ 4 ਸਾਲ ਤੋਂ ਹਿਰਾਸਤ ਵਿਚ ਹਨ ਤੇ ਸਾਰੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ।
