
ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅੱਜ ਇੱਕ ਔਰਤ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਨਸ਼ੀਲੇ ਪਦਾਰਥ ਦੀ ਕੀਮਤ...
ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅੱਜ ਇੱਕ ਔਰਤ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਨਸ਼ੀਲੇ ਪਦਾਰਥ ਦੀ ਕੀਮਤ ਕਈ ਕਰੋੜਾਂ ਵਿਚ ਹੈ। ਮੁਲਜ਼ਮ ਦੀ ਪਛਾਣ ਰੋਚਿਰਾ ਵਜੋਂ ਹੋਈ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਸਨਿਚਰਵਾਰ ਨੂੰ ਸ਼ਹਿਰ ਵਿਚ ਰੂਟੀਨ ਚੈਕਿੰਗ ਕਰ ਰਹੀ ਸੀ
Drugs
ਤੇ ਤਦ ਹੀ ਇੱਕ ਔਰਤ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਔਰਤ ਗ੍ਰੇਟਰ ਨੋਇਡਾ ਦੀ ਵਸਨੀਕ ਹੈ। ਮੁਲਜ਼ਮ ਰੁਚਿਰਾ ਨੇ ਇਹ ਨਸ਼ੀਲਾ ਪਦਾਰਥ ਨੌਇਡਾ ਮੈਟਰੋ ਸਟੇਸ਼ਨ ਤੋਂ ਖਰੀਦਿਆ ਸੀ ਤੇ ਉਹ ਉਸ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੇਚਣ ਲਈ ਆਈ ਸੀ। ਐਨਡੀਪੀਐਸ ਕਾਨੂੰਨ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।