
ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਅਤੇ ਫੌਜ ਦੋਨੋਂ ਹੀ ਐਕਸ਼ਨ ਵਿਚ ਹਨ। ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਰਾਸ਼ਿਦ ਗਾਜੀ ਨੂੰ ਮਾਰਨ ਤੋਂ ਬਾਅਦ ਹੁਣ....
ਜਲੰਧਰ : ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਅਤੇ ਫੌਜ ਦੋਨੋਂ ਹੀ ਐਕਸ਼ਨ ਵਿਚ ਹਨ। ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਰਾਸ਼ਿਦ ਗਾਜੀ ਨੂੰ ਮਾਰਨ ਤੋਂ ਬਾਅਦ ਹੁਣ ਫੌਜ ਦਾ ਜੰਮੂ ਕਸ਼ਮੀਰ ਵਿਚ ਸਰਚ ਅਪਰੇਸ਼ਨ ਜਾਰੀ ਹੈ ਅਤੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਛੁਪੇ ਬੈਠੇ ਅਤਿਵਾਦੀਆਂ ਨੂੰ ਮਾਰਨ ਲਈ ਫੌਜ ਨੇ ਆਪਣੀ ਕਮਾਨ ਸੰਭਾਲ ਲਈ ਹੈ।
Indian Army, 12 Sikh Li
ਉਥੇ ਹੀ ਪੰਜਾਬ ਵਲੋਂ ਪੈਰਾਮਿਲਟਰੀ ਫੋਰਸ ਦੀਆਂ 100 ਕੰਪਨੀਆਂ ਅਤੇ ਲਗਪਗ 10 ਹਜਾਰ ਜਵਾਨਾਂ ਨੂੰ ਕਸ਼ਮੀਰ ਭੇਜਿਆ ਗਿਆ ਹੈ। ਇਸ ਵਿਚ ITBP, SSB, CRPF, CISF, BSF ਦੀਆਂ 100 ਕੰਪਨੀਆਂ ਨੂੰ ਜਲਦ ਜਾਣ ਲਈ ਕਿਹਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਫੌਜ ਹੁਣ ਅਤਿਵਾਦ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਮੋਦੀ ਸਰਕਾਰ ਨੇ ਵੀ ਹੁਣ ਫੌਜ ਪੂਰੀ ਖੁੱਲ੍ਹ ਦੇ ਦਿੱਤੀ ਹੈ।
Indian Army
ਇਸਦੇ ਲਈ ਹੁਣ ਫੌਜ ਨੂੰ ਜਿਸ ਤਰ੍ਹਾਂ ਦੀ ਵੀ ਲੋੜ ਹੋਵੇਗੀ, ਮੋਦੀ ਸਰਕਾਰ ਉਨ੍ਹਾਂ ਦਾ ਨਾਲ ਦੇਵੇਗੀ। ਹੁਣ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਇਹ ਗੱਲ ਆਪਣੇ ਆਪ ਪੀਐਮ ਮੋਦੀ ਨੇ ਵੀ ਆਪਣੇ ਕਈ ਭਾਸ਼ਣਾਂ ਵਿਚ ਬੋਲੀ ਹੈ। ਮੋਦੀ ਨੇ ਸਾਰੇ ਦੇਸ਼ ਨੂੰ ਇਹ ਭਰੋਸਾ ਦਵਾਇਆ ਹੈ ਕਿ ਹੁਣ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਲੰਘ ਚੁੱਕਿਆ ਹੈ।