
ਪੁਲਵਾਮਾ ‘ਚ ਸੀਆਰਪੀਐਫ਼ ਦੇ ਜਵਾਨਾਂ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਧੂ ਦੇ ਬਿਆਨ ‘ਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਲੱਗੇ ਪੋਸਟਰਾਂ ਤੋਂ ਬਾਅਦ ਹੁਣ...
ਜਲੰਧਰ : ਪੁਲਵਾਮਾ ‘ਚ ਸੀਆਰਪੀਐਫ਼ ਦੇ ਜਵਾਨਾਂ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਧੂ ਦੇ ਬਿਆਨ ‘ਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਲੱਗੇ ਪੋਸਟਰਾਂ ਤੋਂ ਬਾਅਦ ਹੁਣ ਸੁਖਬੀਰ, ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੇ ਪੋਸਟਰ ਲੱਗਣੇ ਵੀ ਸ਼ੁਰੂ ਹੋ ਗਏ ਹਨ। ਦਰਅਸਲ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਕਈ ਹਿੱਸਿਆ ਵਿਚ ਨਵਜੋਤ ਸਿੱਧੂ ਵਿਰੁੱਧ ਪੋਸਟਰ ਲੱਗੇ ਮਿਲੇ, ਜਿਸ ਵਿਚ ਸਿੱਧੂ ਨੂੰ ਜਨਰਲ ਬਾਜਵਾ ਦਾ ਯਾਰ ਕਹਿ ਕੇ ਗੱਦਾਰ ਕਰਾਰ ਦਿੱਤਾ ਗਿਆ ਸੀ।
Navjot Sidhu Poster
ਇਸ ਦਰਮਿਆਨ ਜਿੱਥੇ ਸਵੇਰੇ ਸਿੱਧੂ ਵਿਰੁੱਧ ਪੋਸਟਰ ਲਗਾਏ ਗਏ, ਉਸ ਦੇ ਉਲਟ ਜਲੰਧਰ ਦੀ ਹੀ ਨਾਮ ਦੇਵ ਚੌਂਕ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੀ ਪੋਸਟਰ ਲਗਾ ਦਿੱਤੇ ਗਏ।
BJP/Akali Poster
ਇਨ੍ਹਾਂ ਪੋਸਟਰਾਂ ਵਿਚ ਅਕਾਲੀ ਆਗੂਆਂ ਤੇ ਨਿਸ਼ਾਨਾ ਲਗਾਉਂਦਿਆਂ ਲਿਖਿਆ ਗਿਆ ਕਿ ਕੀਹਨੇ ਦੇਸ਼ ਖਾਧਾ, ਕੀਹਨੇ ਪੰਜਾਬ ਖਾਧਾ, ਕੀਹਨੇ ਪੰਥ ਖਾਧਾ ਦੁਨੀਆਂ ਸਭ ਜਾਣਦੀ ਹੈ। ਅਕਾਲੀ ਲੀਡਰਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਾਕਿਸਤਾਨ ਫੇਰੀ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਲਗਾਏ ਗਏ ਹਨ।