
ਬਾਦਲਕਿਆਂ ਦਾ ਹਿਸਾਬ ਬਰਾਬਰ ਕਰਨ ਦੇ ਮਕਸਦ ਵਿੱਢੀ ਮੁਹਿੰਮ ਦੇ ਤਹਿਤ ਢੀਂਡਸਾ ਪਿਓ-ਪੁੱਤਰ ਨੇ ਅੱਜ ਸੰਗਰੂਰ ਵਿਖੇ ਉਸੇ ਥਾਂ 'ਤੇ ਰੈਲੀ ਕਰ ਕੇ ਅਪਣਾ ਗੁਬਾਰ ਕੱਢ ਲਿਆ ਹੈ
ਸੰਗਰੂਰ : ਬਾਦਲਕਿਆਂ ਦਾ ਹਿਸਾਬ ਬਰਾਬਰ ਕਰਨ ਦੇ ਮਕਸਦ ਵਿੱਢੀ ਮੁਹਿੰਮ ਦੇ ਤਹਿਤ ਢੀਂਡਸਾ ਪਿਓ-ਪੁੱਤਰ ਨੇ ਅੱਜ ਸੰਗਰੂਰ ਵਿਖੇ ਉਸੇ ਥਾਂ 'ਤੇ ਰੈਲੀ ਕਰ ਕੇ ਅਪਣਾ ਗੁਬਾਰ ਕੱਢ ਲਿਆ ਹੈ ਜਿੱਥੇ ਕੁੱਝ ਦਿਨ ਪਹਿਲਾਂ ਬਾਦਲਾਂ ਨੇ ਰੈਲੀ ਕਰ ਕੇ ਢੀਂਡਸਾ ਪਰਵਾਰ 'ਤੇ ਨਿਸ਼ਾਨੇ ਸਾਧੇ ਸਨ। ਇਸ ਰੈਲੀ ਵਿਚ ਢੀਂਡਸਾ ਪਿਓ-ਪੁੱਤਰ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।
Sukhbir Badal
ਇਸ ਰੈਲੀ ਵਿਚ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸਨ ਰੈਲੀ ਦੌਰਾਨ ਉਹਨਾਂ ਨੇ ਰੈਲੀ ਵਿਚ ਮੌਜੂਦ ਵਰਕਰਾਂ ਨੂੰ ਕਿਹਾ ਕਿ ਅਜਿਹੀ ਫਤਹਿ ਬੁਲਾਓ ਕਿ ਬਾਦਲ ਪਿਓ ਪੁੱਤ ਮੰਜੇ ਤੋਂ ਹੀ ਡਿੱਗ ਪੈਣ ਅਤੇ ਕਹਿਣ ਕਿ ਇਹ ਤਾਂ ਢੀਂਡਸਾ, ਢੀਂਡਸਾ ਹੀ ਹੋਗੀ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਰੈਲੀ ਵਿਚ ਹੋਇਆ ਇਕੱਠ ਇਕ ਢੋਇਆ ਹੋਇਆ ਇਕੱਠ ਸੀ
Balwant Singh Ramoowalia
ਅਤੇ ਢੀਂਡਸਾ ਸਾਹਿਬ ਦੀ ਰੈਲੀ ਵਿਚ ਹੋਇਆ ਇਕੱਠ ਆਪ ਹੋਇਆ ਇਕੱਠ ਹੈ। ਰਾਮੂਵਾਲੀਆ ਨੇ ਕਿਹਾ ਕਿ ਬਾਦਲ ਪੈਸੇ ਲੈ ਕੇ ਆਇਆ ਸੀ ਅਤੇ ਫੋਕੇ ਫੁਕਾਰੇ ਮਾਰਦਾ ਸੀ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਬਾਦਲਾਂ ਦੀ ਲੜਾਈ ਹੈ ਅਤੇ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਹਾਂ। ਉਹਨਾਂ ਕਿਹਾ ਕਿ 'ਅਕਾਲ ਤਖਤ ਤੋਂ ਮੁਗਲ ਡਰਦੇ ਸਨ,
Sukhbir Badal and Sukhdev Dhindsa
ਜਹਾਗੀਰ ਡਰਦੇ ਸਨ, ਅੰਗਰੇਜ਼ ਡਰਦੇ ਸਨ ਹਾਏ ਓਏ ਰੱਬਾਂ ਪਤਾ ਨੀ ਜ਼ਿਆਦਾ ਖਾਲੀ ਸੁਖਬੀਰ ਨਹੀਂ ਡਰਦਾ।'' ਉਹਨਾਂ ਨੇ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਇਕ ਉਹ ਸੱਪਨੀ ਹੈ ਜੋ ਪੰਥ ਦੇ ਆਂਡੇ ਪੀ ਰਿਹਾ ਹੈ। ਰਾਮੂਵਾਲੀਆ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਕਿਸ਼ਤੀ ਬਾਂਦਰ ਅਤੇ ਬੋਤੇ ਵਰਗੀ ਹੈ ਇਹ ਡੁੱਬ ਕੇ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।