ਸਿਲੰਡਰ ਦੀ Home Delivery ਦੇ ਨਾਂ 'ਤੇ ਹਰ ਮਹੀਨੇ ਲੱਖਾਂ ਰੁਪਏ ਦੀ ਲੁੱਟ
Published : Feb 23, 2020, 3:21 pm IST
Updated : Feb 26, 2020, 4:06 pm IST
SHARE ARTICLE
File Photo
File Photo

ਰਸੋਈ ਗੈਸ ਸਿਲੰਡਰ ਦੀ ਹੋਮ ਡਲਿਵਰੀ ਦੇ ਨਾਂ 'ਤੇ ਹਰ ਮਹੀਨੇ ਲੱਖਾਂ ਰੁਪਏ ਦਾ ਘੁਟਾਲਾ ਕੀਤਾ ਜਾ ਰਿਹਾ ਹੈ। ਘੁਟਾਲੇ ਦੀ ਇਹ ਖੇਡ ਤਿੰਨਾਂ ਆਇਲ ਕੰਪਨੀ...

ਨਵੀਂ ਦਿੱਲੀ- ਰਸੋਈ ਗੈਸ ਸਿਲੰਡਰ ਦੀ ਹੋਮ ਡਲਿਵਰੀ ਦੇ ਨਾਂ 'ਤੇ ਹਰ ਮਹੀਨੇ ਲੱਖਾਂ ਰੁਪਏ ਦਾ ਘੁਟਾਲਾ ਕੀਤਾ ਜਾ ਰਿਹਾ ਹੈ। ਘੁਟਾਲੇ ਦੀ ਇਹ ਖੇਡ ਤਿੰਨਾਂ ਆਇਲ ਕੰਪਨੀਆਂ (ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੋਸਤਾਨ ਪੈਟਰੋਲੀਅਮ) ਦੀ ਗੈਸ ਏਜੰਸੀ ਸੰਚਾਲਕਾਂ ਦੇ ਕਰਮਚਾਰੀਆਂ ਦੁਆਰਾ ਵੱਡੇ ਪੈਮਾਨੇ 'ਤੇ ਖੇਡਿਆ ਜਾ ਰਿਹਾ ਹੈ, ਜਿਸ ਵਿਚ ਉਪਭੋਗਤਾਵਾਂ ਨੂੰ ਭਾਰੀ ਚੂਨਾ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਉਪਭੋਗਤਾ ਦੀ ਸ਼ਿਕਾਇਤ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਗਾਹਕਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

gas cylinderGas cylinder

ਦਰਅਸਲ, ਘਰੇਲੂ ਰਸੋਈ ਗੈਸ ਸਿਲੰਡਰ ਦਾ ਮੁੱਲ ਹਰ ਮਹੀਨੇ ਅੰਤਰਰਾਸ਼ਟਰੀ ਕੀਮਤਾਂ ਮੁਤਾਬਕ ਤੈਅ ਕੀਤੇ ਜਾਂਦੇ ਹਨ। ਪੂਰੇ ਮਹੀਨੇ ਇਨ੍ਹਾਂ ਮੁੱਲਾਂ 'ਤੇ ਉਪਭੋਗਤਾਵਾਂ ਨੂੰ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। ਮੁੱਲ ਨਿਰਧਾਰਿਤ ਕਰਨ ਤੋਂ ਬਾਅਦ ਉਪਭੋਗਤਾਵਾਂ ਤੋਂ ਵਾਧੂ ਵਸੂਲੀ ਲਈ ਜਾਂਦੀ ਹੈ। ਫਰਵਰੀ ਮਹੀਨੇ ਵਿਚ ਗੈਸ ਦੇ ਮੁੱਲਾਂ ਵਿਚ ਭਾਰੀ ਵਾਧੇ ਤੋਂ ਬਾਅਦ ਰਸੋਈ ਗੈਸ ਸਿਲੰਡਰ ਦਾ ਮੁੱਲ 885.50 ਰੁਪਏ ਨਿਰਧਾਰਿਤ ਕੀਤਾ ਗਿਆ ਹੈ ਜਦਕਿ, ਉਪਭੋਗਤਾਵਾਂ ਤੋਂ 890 ਵਸੂਲੇ ਜਾ ਰਹੇ ਹਨ। ਇਹੀ ਨਹੀਂ ਘਰ ਦੀ ਪਹਿਲੀ ਜਾਂ ਦੂਜੀ ਮੰਜ਼ਿਲ 'ਤੇ ਸਿਲੰਡਰ ਪਹੁੰਚਾਉਣ ਦੇ ਨਾਂ 'ਤੇ ਕਈ ਏਜੰਸੀਆਂ ਦੇ ਸਪਲਾਇਰ 900 ਰੁਪਏ ਤਕ ਦੀ ਵਸੂਲੀ ਕਰਦੇ ਹਨ।

LPG CylinderCylinder

ਆਇਲ ਕੰਪਨੀਆਂ ਦੁਆਰਾ ਜ਼ਿਲ੍ਹਾ ਪੱਧਰ 'ਤੇ ਖਰਚ ਤੇ ਟੈਕਸ ਦੇ ਹਿਸਾਬ ਨਾਲ ਮੁੱਲ ਨਿਰਧਾਰਿਤ ਕੀਤੇ ਜਾਂਦੇ ਹਨ। ਕੈਂਟ ਹਲਕੇ ਵਿਚ ਚੁੰਗੀ ਲਾਏ ਜਾਣ ਤੋਂ ਬਾਅਦ ਮੁੱਲ 888.50 ਪੈਸੇ ਹੈ, ਜਦਕਿ ਸ਼ਹਿਰੀ ਹਲਕੇ ਵਿਚ ਮੁੱਲ 885.50 ਰੁਪਏ ਹੈ। ਇਸੇ ਹਿਸਾਬ ਨਾਲ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਸਿਲੰਡਰਾਂ ਦੇ ਮੁੱਲ ਕੰਪਨੀਆਂ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ।

LPG Cylinder

Cylinder

ਤਿੰਨਾਂ ਆਇਲ ਕੰਪਨੀਆਂ ਦੀਆਂ ਗੈਸ ਏਜੰਸੀਆਂ ਦੁਆਰਾ ਗੋਦਾਮ ਤੋਂ ਸਿਲੰਡਰ ਲੈਣ 'ਤੇ 29 ਰੁਪਏ ਦੀ ਰਿਬੇਟ ਦਿੱਤੀ ਜਾਂਦੀ ਹੈ। ਇਸ ਦੇ ਲਈ ਉਪਭੋਗਤਾ ਨੂੰ ਆਨਲਾਈਨ ਗੈਸ ਦੀ ਬੁਕਿੰਗ ਕਰਵਾਉਣ ਤੋਂ ਬਾਅਦ ਆਪਣੀ ਗੈਸ ਏਜੰਸੀ ਤੋਂ ਕੈਸ਼ ਐਂਡ ਕੈਰੀ ਦਾ ਵਾਊਚਰ ਲੈਣ ਤੋਂ ਬਾਅਦ ਗੋਦਾਮ ਤੋਂ ਸਿਲੰਡਰ ਲੈਣਾ ਹੁੰਦਾ ਹੈ। ਗੈਸ ਏਜੰਸੀਆਂ ਦੇ ਗੋਦਾਮ ਸ਼ਹਿਰ ਦੇ ਕਈ ਕਿਲੋਮੀਟਰ ਦੂਰੀ 'ਤੇ ਹੋਣ ਦੇ ਚਲਦਿਆਂ ਅਰਬਨ ਵਿਚ ਅਜਿਹੇ ਉਪਭੋਗਤਾ ਨਾ ਦੇ ਬਰਾਬਰ ਹਨ।

CylindersCylinder

ਜ਼ਿਲ੍ਹੇ ਦੀਆਂ ਤਿੰਨ ਆਇਲ ਕੰਪਨੀਆਂ ਦੀ ਗੈਸ ਏਜੰਸੀਆਂ ਦੁਆਰਾ ਰੋਜ਼ਾਨਾ ਔਸਤ 15 ਹਜ਼ਾਰ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਦਿੱਤੀ ਜਾਂਦੀ ਹੈ। ਇਸ ਹਿਸਾਬ ਨਾਲ ਪ੍ਰਤੀ ਉਪਭੋਗਤਾਵਾਂ ਤੋਂ 4.50 ਰੁਪਏ ਵਾਧੂ ਵਸੂਲ ਕਰ ਕੇ ਉਨ੍ਹਾਂ ਨੂੰ 67,500 ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪੂਰੇ ਮਹੀਨੇ ਵਿਚ ਇਹ ਅੰਕੜਾ 20 ਲੱਖ ਰੁਪਏ ਤਕ ਪਹੁੰਚ ਰਿਹਾ ਹੈ, ਜਿਸਦਾ ਮੁਨਾਫਾ ਸਪਲਾਇਰ ਦੀ ਜੇਬ ਵਿਚ ਜਾ ਰਿਹਾ ਹੈ।

ਰਸੋਈ ਗੈਸ ਸਿਲੰਡਰ ਦੇ ਸਪਲਾਇਰ ਖੁੱਲ੍ਹੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੇ ਹਨ, ਜਿਸਦੇ ਚਲਦਿਆਂ ਉਪਭੋਗਤਾਵਾਂ ਨੂੰ ਮਜਬੂਰਨ ਵਾਧੂ ਭੁਗਤਾਨ ਕਰਨਾ ਪੈ ਰਿਹਾ ਹੈ ਜਦਕਿ, ਉਪਭੋਗਤਾ ਅਧਿਕਾਰਾਂ ਤਹਿਤ ਇਹ ਵਿਵਸਥਾ ਸਪਲਾਈ ਦੇਣ ਵਾਲੇ ਨੂੰ ਕਰਨੀ ਹੁੰਦੀ ਹੈ।

LPG cylinderscylinders

ਇਸ ਬਾਰੇ ਵਿਚ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਅਜੇ ਤਕ ਵਾਧੂ ਵਸੂਲੀ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਇਸ ਸਬੰਧ ਵਿਚ ਸ਼ਿਕਾਇਤ ਆਉਂਦੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ।

Gas cylinderGas cylinder

ਇੱਥੇ ਕਰੋ ਸ਼ਿਕਾਇਤ- ਵੱਖ-ਵੱਖ ਆਇਲ ਕੰਪਨੀਆਂ ਦੇ ਉਪਭੋਗਤਾ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਨ ਲਈ ਆਪਣੀ ਕੰਪਨੀ ਦੇ ਹੈਲਪਲਾਈਨ ਨੰਬਰ ਦੀ ਸਹਾਇਤਾ ਲੈ ਸਕਦੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦਾ ਹੈਲਪਲਾਈਨ ਨੰ. 1906, ਭਾਰਤ ਪੈਟਰੋਲੀਅਮ ਦਾ ਨੰ. 9478956789, ਹਿੰਦੋਸਤਾਨ ਪੈਟਰੋਲੀਅਮ ਦਾ ਨੰ. 9855623456 ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement