
ਫਿਰੋਜ਼ਪੁਰ ਦੇ ਪਿੰਡ ਖਾਈ ਫੇਮਕੇ ਦੇ ਇਕ ਸਰਕਾਰੀ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਦੀ ਇਕ ਮਜ਼ਦੂਰ ਦੀ ਧੀ ਤਾਨੀਆ ਨੇ.....
ਪੰਜਾਬ : ਫਿਰੋਜ਼ਪੁਰ ਦੇ ਪਿੰਡ ਖਾਈ ਫੇਮਕੇ ਦੇ ਇਕ ਸਰਕਾਰੀ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਦੀ ਇਕ ਮਜ਼ਦੂਰ ਦੀ ਧੀ ਤਾਨੀਆ ਨੇ ਆਪਣੀ ਕਲਾ ਨਾਲ ਆਪਣੇ ਸਕੂਲ, ਮਾਪਿਆਂ, ਜ਼ਿਲ੍ਹੇ ਦੇ ਨਾਲ-ਨਾਲ ਦੁਨੀਆਂ ਵਿੱਚ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਹੈ। ਵਿਦਿਆਰਥਣ ਤਾਨੀਆ ਨੇ ਆਪਣੀ ਅਕਲ ਨਾਲ ਸਮਾਰਟ ਡਸਟਬਿਨ ਤਿਆਰ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।
photo
ਤਾਨੀਆ ਨੂੰ ਇਸ ਡਸਟਬਿਨ ਕਾਰਨ ਪਹਿਲਾਂ ਇਸਰੋ ਅਤੇ ਹੁਣ ਜਪਾਨ ਵਿੱਚ ਹੋਣ ਵਾਲੇ ਸਕੂਰਾ ਸਾਇੰਸ ਮੈਚ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ ।ਤਾਨੀਆ ਦੇ ਬਣਾਏ ਡਸਟਬਿਨ ਨੂੰ ਦੇਸ਼-ਵਿਦੇਸ਼ ਵਿਚ ਇਕ ਮਾਡਲ ਵਜੋਂ ਜਾਣਿਆ ਜਾਣ ਲੱਗ ਪਿਆ ਹੈ ।ਤਾਨੀਆ ਨੂੰ ਜਾਪਾਨ ਦੇ ਦੌਰੇ ਲਈ ਭਾਰਤ ਸਰਕਾਰ ਨੇ ਚੁਣਿਆ ਹੈ। ਉਹ ਪੰਜਾਬ ਦੀ ਇਕਲੌਤੀ ਵਿਦਿਆਰਥਣ ਹੈ ਜਿਸ ਦਾ ਨਾਮ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਜਾਪਾਨ ਜਾ ਰਹੇ ਬੱਚਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
photo
ਤਾਨੀਆ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ
ਤਾਨੀਆ ਨੇ ਕਿਹਾ ਕਿ ਉਸਨੇ ਇਹ ਮਾਡਲ ਸਵੱਛਤਾ ਨੂੰ ਮੁੱਖ ਰੱਖਦੇ ਹੋਇਆ ਅਧਿਆਪਕ ਦੀ ਸਹਾਇਤਾ ਨਾਲ ਮਾਡਲ ਤਿਆਰ ਕੀਤਾ ਸੀ ਅਤੇ ਪਹਿਲਾਂ ਜ਼ਿਲ੍ਹਾ ਪੱਧਰ, ਫਿਰ ਰਾਜ ਅਤੇ ਫਿਰ ਰਾਸ਼ਟਰੀ ਪੱਧਰ ਤੇ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ। ਇਸ ਕਾਰਨ ਉਸਨੂੰ ਇਸਰੋ ਜਾਣ ਅਤੇ ਮਾਨਯੋਗ ਰਾਸ਼ਟਰਪਤੀ ਨੂੰ ਮਿਲਣ ਦਾ ਮੌਕਾ ਮਿਲਿਆ।
photo
ਹੁਣ ਜਾਪਾਨ ਵਿਚ ਹੋਣ ਵਾਲੇ ਸਾਕੁਰਾ ਸਾਇੰਸ ਮੈਚ ਲਈ ਚੋਣ ਕੀਤੀ ਗਈ ਹੈ। ਉਸਨੇ ਦੱਸਿਆ ਕਿ ਉਹ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ ਜਿਸਦੇ ਲਈ ਉਹ ਸਖ਼ਤ ਮਿਹਨਤ ਕਰੇਗੀ।