
14 ਮਾਰਚ ਨੂੰ ਬੇਗਮਪੁਰਾ ਪਾਤਸ਼ਾਹੀ ਬਣਾਓ ਵਿਸ਼ਾਲ ਰੈਲੀ ਕਰੇਗੀ ਬਸਪਾ - ਜਸਵੀਰ ਸਿੰਘ ਗੜ੍ਹੀ
ਜਲੰਧਰ: ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਮੁੱਖ ਦਫਤਰ ਜਲੰਧਰ ਵਿਖੇ ਹੋਈ ਜਿਸਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਹਾਜ਼ਿਰ ਹੋਏ। ਇਸ ਮੌਕੇ ਰਣਧੀਰ ਸਿੰਘ ਬੈਨੀਵਾਲ ਨੇ ਬੋਲਦਿਆਂ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਤੱਕ ਪੰਜਾਬ ਨੂੰ ਲੁੱਟਿਆ ਗਿਆ ਹੈ ਜਿਸਦੀ ਜਿੰਮੇਵਾਰ ਕਾਂਗਰਸ ਤੇ ਅਕਾਲੀ ਦਲ ਹੈ। ਦੋਹਾਂ ਪਾਰਟੀਆਂ ਨੇ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ, ਹਵਾ ਪਾਣੀ, ਸਿਹਤ, ਸਿੱਖਿਆ ਰੁਜ਼ਗਾਰ ਲੁੱਟ ਲਿਆ ਹੈ ਜਿਸਦਾ ਪੋਲ ਖੋਲ ਅੰਦੋਲਨ ਬਸਪਾ ਪੂਰੇ ਪੰਜਾਬ ਵਿੱਚ ਚਲਾਏਗੀ।
Randhir Singh Beniwal
ਇਸ ਮੌਕੇ ਵਿਪਲ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਤੇ ਅਕਾਲੀ ਦਲ ਨੇ ਪਛੜੀਆਂ ਸ਼੍ਰੇਣੀਆਂ ਦੀ ਮੰਡਲ ਕਮਿਸ਼ਨ ਰਿਪੋਰਟ ਨੂੰ ਨਾ ਲਾਗੂ ਕਰਕੇ ਪਛੜਿਆ ਵਰਗੇ ਦਾ ਹੱਕ ਖਾਧਾ ਹੈ। ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਕਿ ਗੁਰੂਆਂ ਮਹਾਂਪੁਰਸ਼ਾਂ ਦਾ ਅੰਦੋਲਨ ਬੇਗਮਪੁਰੇ ਤੋਂ ਹਲੀਮੀ ਰਾਜ ਤੇ ਖਾਲਸਾ ਰਾਜ ਦੇ ਰੂਪ ਵਿੱਚ ਲਕਸ਼ ਨਿਰਧਾਰਿਤ ਕੀਤਾ ਪਰੰਤੂ ਤਖ਼ਤ ਦਾ ਮਾਲਿਕ ਪੰਜਾਬ ਵਿੱਚ ਕੋਈ ਵੀ ਲਾਇਕ ਨਹੀਂ ਬਣਿਆ, ਜਦੋ ਕਿ ਗੁਰੂ ਸਾਹਿਬਾਨ ਤਖ਼ਤ ਦਾ ਮਾਲਿਕ ਲਾਇਕ ਅਤੇ ਗਰੀਬ ਸਿੱਖਾਂ ਵਿਚੋਂ ਬਣਿਆ ਦੇਖਣਾ ਚਾਹੁੰਦੇ ਸਨ। ਇਸ ਸੁਪਨੇ ਨੂੰ ਪੂਰਾ ਕਰਨ ਲਈ ਬਸਪਾ ਵੱਲੋਂ 14 ਮਾਰਚ ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਬੇਗ਼ਮਪੁਰਾ-ਪਾਤਸ਼ਾਹੀ ਬਣਾਓ ਰੈਲੀ ਰੱਖੀ ਗਈ ਗਈ। ਜਿਸਦਾ ਨਾਅਰਾ ਪਾਤਸ਼ਾਹੀ ਬਣਾਓ, ਬੇਗਮਪੁਰਾ ਵਸਾਓ ਹੋਵੇਗਾ।
meeting
ਸਮੁੱਚੀ ਲੀਡਰਸ਼ਿਪ ਦੀ ਡਿਊਟੀ ਪੂਰੇ ਪੰਜਾਬ ਵਿੱਚ ਸੰਗਠਨ ਨੂੰ ਚੁਸਤ-ਦਰੁਸਤ ਕਰਨ ਹਿੱਤ ਵੰਡੀਆਂ ਗਈਆਂ ਅਤੇ ਗੁਰਲਾਲ ਸ਼ੈਲਾ ਜੀ ਨੂੰ ਪੰਜਾਬ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬ ਵਿੱਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਚਮਕੌਰ ਸਿੰਘ ਵੀਰ, ਬਲਦੇਵ ਮਹਿਰਾ, ਗੁਰਲਾਲ ਸ਼ੈਲਾ, ਬਲਵਿੰਦਰ ਕੁਮਾਰ, ਪਰਮਜੀਤ ਮੱਲ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਸ਼ਵਿੰਦਰ ਸਿੰਘ ਛੱਜਲਵੰਡੀ, ਐਡਵੋਕੇਟ ਰਣਜੀਤ ਕੁਮਾਰ,ਆਦਿ ਸ਼ਾਮਿਲ ਸਨ।