500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਮੋਰਚੇ ’ਤੇ ਪਹੁੰਚੇਗਾ ਇਹ ਨੌਜਵਾਨ
Published : Feb 23, 2021, 4:09 pm IST
Updated : Feb 23, 2021, 4:09 pm IST
SHARE ARTICLE
Punjab youth will reach Delhi by running 500 km
Punjab youth will reach Delhi by running 500 km

ਕਿਸਾਨੀ ਸੰਘਰਸ਼ ਵਿਚ ਵੱਖਰੇ ਤਰੀਕੇ ਨਾਲ ਯੋਗਦਾਨ ਪਾਉਣ ਜਾ ਰਿਹਾ ਗੁਰਦਾਸਪੁਰ ਦਾ ਰਮਿੰਦਰ ਸਿੰਘ

ਗੁਰਦਾਸਪੁਰ (ਨੀਤਿਨ ਲੁੱਥਰਾ):  ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹਰ ਵਰਗ ਕਿਸਾਨੀ ਮੋਰਚੇ ਵਿਚ ਅਪਣਾ ਯੋਗਦਾਨ ਪਾ ਰਿਹਾ ਹੈ। ਕਿਸਾਨੀ ਸੰਘਰਸ਼ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੀਲਾ ਤੇਜਾ ਦੇ ਇਕ ਨੌਜਵਾਨ ਨੇ 500 ਕਿਲੋਮੀਟਰ ਦੌੜ ਲਗਾ ਕੇ ਮੋਰਚੇ ਵਿਚ ਹਾਜ਼ਰੀ ਭਰਨ ਦਾ ਫੈਸਲਾ ਕੀਤਾ ਹੈ।

Farmers Farmers Protest

ਨੌਜਵਾਨ ਕੈਪਟਨ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ 25 ਫਰਵਰੀ ਨੂੰ ਅਪਣੇ ਪਿੰਡ ਤੋਂ ਦਿੱਲੀ ਲਈ ਰਵਾਨਾ ਹੋਣਗੇ। ਉਹਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦਿੱਲੀ ਧਰਨੇ ਵਿਚ ਅਪਣਾ ਯੋਗਦਾਨ ਪਾ ਚੁੱਕੇ ਹਨ ਪਰ ਇਸ ਵਾਰ ਉਹ ਕੁੱਝ ਵੱਖਰਾ ਕਰਨਾ ਚਾਹੁੰਦੇ ਹਨ। ਰਮਿੰਦਰ ਸਿੰਘ ਪਿਛਲੇ 15 ਦਿਨਾਂ ਤੋਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ।

Punjab youth will reach Delhi by running 500 kmPunjab youth will reach Delhi by running 500 km

ਇਸ ਦੌਰਾਨ ਉਹ ਹਰ ਰੋਜ਼ 50 ਕਿਲੋਮੀਟਰ ਦੌੜ ਲਗਾਉਣਗੇ ਤੇ 8-10 ਦਿਨਾਂ ਵਿਚ ਦਿੱਲੀ ਪਹੁੰਚਣਗੇ। ਇਸ ਮੌਕੇ ਰਮਿੰਦਰ ਸਿੰਘ ਨਾਲ 6 ਮੈਂਬਰੀ ਟੀਮ ਵੀ ਹੋਵੇਗੀ, ਜਿਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਹੈ। ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚੋਂ ਕਈ ਅਜ਼ਾਦੀ ਘੁਲਾਟੀਏ ਹੋਏ ਹਨ। ਉਹਨਾਂ ਤੋਂ ਪ੍ਰੇਰਣਾ ਲੈਂਦਿਆਂ ਹੀ ਉਸ ਦੇ ਮਨ ਵਿਚ ਇਹ ਵਿਚਾਰ ਆਇਆ ਹੈ।

Punjab youth will reach Delhi by running 500 kmPunjab youth will reach Delhi by running 500 km

ਉਹ ਅਜਿਹਾ ਕਰਕੇ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਨੌਜਵਾਨ ਕੁਝ ਵੀ ਕਰ ਸਕਦੇ ਹਨ। ਰਮਿੰਦਰ ਸਿੰਘ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਵੱਖਰੇ ਤੌਰ ‘ਤੇ ਗੱਡੀ ਵੀ ਭੇਜੀ ਜਾਵੇਗੀ, ਤਾਂ ਜੋ ਕਿਸੇ ਵੀ ਸਮੱਸਿਆ ਸਮੇਂ ਮਦਦ ਕੀਤੀ ਜਾ ਸਕੇ। ਰਮਿੰਦਰ ਸਿੰਘ ਨੂੰ ਪਿੰਡ ਵਾਸੀਆਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਪਿੰਡ ਵਾਸੀਆਂ ਨੂੰ ਰਮਿੰਦਰ ਸਿੰਘ ਦੇ ਫੈਸਲੇ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement