
ਹੁਣ ਉਹ ਇੱਕ ਜਾਂ ਦੋ ਦਿਨ ਬਾਅਦ ਅਦਾਲਤ ਸਾਹਮਣੇ ਆਤਮ ਸਮਰਪਣ ਕਰਨਗੇ।
ਚੰਡੀਗੜ੍ਹ - ਡਰਗਜ਼ ਮਾਮਲੇ 'ਚ ਫਸੇ ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਦੀ ਰਾਹਤ ਅੱਜ ਖ਼ਤਮ ਹੋ ਗਈ ਹੈ ਪਰ ਉਹ ਅੱਜ ਆਤਮ ਸਪਰਮਣ ਨਹੀਂ ਕਰਨਗੇ। ਦਰਅਸਲ, ਹੁਣ ਉਹ ਇੱਕ ਜਾਂ ਦੋ ਦਿਨ ਬਾਅਦ ਅਦਾਲਤ ਸਾਹਮਣੇ ਆਤਮ ਸਮਰਪਣ ਕਰਨਗੇ। ਇਸ ਤੋਂ ਬਾਅਦ ਉਹ ਰੈਗੁਲਰ ਜ਼ਮਾਨਤ ਲਈ ਪੇਸ਼ਕਾਰੀ ਕਰ ਸਕਦੇ ਹਨ। ਮਜੀਠੀਆ ਵਿਰੁੱਧ ਮੋਹਾਲੀ ਦੀ ਕ੍ਰਾਈਮ ਬ੍ਰਾਂਚ ਵਿਚ ਇੰਟਰਨੈਸ਼ਨਲ ਡਰੱਗ ਤਸਕਰਾਂ ਦੇ ਨਾਲ ਸਾਠਗੰਠ ਦਾ ਲੇਖ ਹੈ। ਇਸ ਮਾਮਲੇ 'ਚ ਜ਼ਮਾਨਤ ਨਾ ਮਿਲਨ 'ਤੇ ਐੱਸ.ਸੀ. ਨੇ ਚੋਣ ਲੜਨ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਸੀ ਤਾਂ ਜੋ ਉਹ ਵਿਧਾਨ ਸਭਾ ਚੋਣਾਂ ਲੜ ਸਕਣ।
Bikram Majithia
ਬਿਕਰਮ ਮਜੀਠੀਆ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਅਦਾਲਤ ਵਿੱਚ ਪਹਿਲਾਂ ਜ਼ਮਾਨਤ ਲਗਾਈ ਸੀ, ਜੋ ਕਿ ਖਾਰਜ ਹੋ ਗਈ ਸੀ। ਇਸ ਤੋਂ ਬਾਅਦ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਚਲੇ ਗਏ। ਕੁਝ ਦਿਨ ਅੰਤਰਿਮ ਰਾਹਤ ਦੇ ਬਾਅਦ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਫਿਰ ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ 24 ਫਰਵਰੀ ਤੱਕ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ। ਜਿਸ ਦੀ ਮਿਆਦ ਦਾ ਅੱਜ ਆਖ਼ਰੀ ਦਿਨ ਹੈ। ਹਾਲਾਂਕਿ ਇਸ ਵਿੱਚ ਮਜੀਠੀਆ ਨੂੰ ਵੱਡੀ ਰਾਹਤ ਮਿਲ ਗਈ ਹੈ। ਹੁਣ ਉਹ ਇੱਕ ਜਾਂ ਦੋ ਦਿਨ ਬਾਅਦ ਆਤਮ ਸਰਪਣ ਕਰਨਗੇ।