ਲੁਧਿਆਣਾ ਦੀ ਵਿਦਿਆਰਥਣ ਨੇ Aglasem Talent Search ਪ੍ਰੀਖਿਆ (ਏ.ਟੀ.ਐਸ.ਈ.) 'ਚ ਮਾਰੀ ਮੱਲ
Published : Feb 23, 2022, 7:46 pm IST
Updated : Feb 23, 2022, 7:46 pm IST
SHARE ARTICLE
Photo
Photo

ਅਗਲਾਸੇਮ ਟੇਲੈਂਟ ਸਰਚ ਪ੍ਰੀਖਿਆ (ਏ.ਟੀ.ਐਸ.ਈ.) 5ਵੀਂ ਤੋਂ 12ਵੀਂ ਜਮਾਤ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ

 

ਲੁਧਿਆਣਾ - ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਅਗਲਾਸੇਮ ਟੇਲੈਂਟ ਸਰਚ ਪ੍ਰੀਖਿਆ (ਏ.ਟੀ.ਐਸ.ਈ.) 2021-2022 ਵਿਚ ਪਹਿਲਾ ਰਾਸ਼ਟਰੀ ਰੈਂਕ ਪ੍ਰਾਪਤ ਕੀਤਾ ਹੈ ਜਿਸ ਦੇ ਲਈ ਉਸ ਨੂੰ ਪ੍ਰਮਾਣ ਪੱਤਰ, ਸੋਨ ਤਗਮਾ ਅਤੇ ਪੁਰਸਕਾਰ ਵਜੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ। 

ਅਗਲਾਸੇਮ ਟੇਲੈਂਟ ਸਰਚ ਪ੍ਰੀਖਿਆ (ਏ.ਟੀ.ਐਸ.ਈ.) 5ਵੀਂ ਤੋਂ 12ਵੀਂ ਜਮਾਤ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ ਜਿਸ ਵਿਚ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਾਇੰਸ ਅਤੇ ਗਣਿਤ ਦੇ ਗਿਆਨ ਦੇ ਆਧਾਰ 'ਤੇ ਪ੍ਰੀਖਿਆ ਲਈ ਜਾਂਦੀ ਹੈ। ਇਹ ਪ੍ਰੀਖਿਆ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੇ ਪ੍ਰਤੀਭਾਗੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਦਿੰਦੀ ਹੈ ਜੋ ਕਿ ਸਕਾਲਰਸ਼ਿਪ ਪ੍ਰਾਪਤ ਕਰਕੇ ਉਨ੍ਹਾਂ ਦੇ ਸਿੱਖਿਆ ਟੀਚਿਆਂ ਨੂੰ ਪੂਰਾ ਕਰਨ ਵਿਚ ਸਹਾਈ ਸਿੱਧ ਹੋਵੇਗੀ। 12.16 ਲੱਖ ਰੁਪਏ ਖਰਚ ਕਰਕੇ 800 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਜਿਸ ਵਿਚ ਹਰੇਕ ਜਮਾਤ ਦੇ ਚੋਟੀ ਦੇ 100 ਵਿਦਿਆਰਥੀ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement