ਰਾਸ਼ਟਰੀ ਕਿਸਾਨ ਮੰਚ ਨੇ ਕੀਤਾ ਵਿਧਾਨ ਸਭਾ ਚੋਣਾਂ 'ਚ ਸਪਾ ਨੂੰ ਸਮਰਥਨ ਦੇਣ ਦਾ ਐਲਾਨ
Published : Feb 23, 2022, 11:57 pm IST
Updated : Feb 23, 2022, 11:57 pm IST
SHARE ARTICLE
image
image

ਰਾਸ਼ਟਰੀ ਕਿਸਾਨ ਮੰਚ ਨੇ ਕੀਤਾ ਵਿਧਾਨ ਸਭਾ ਚੋਣਾਂ 'ਚ ਸਪਾ ਨੂੰ ਸਮਰਥਨ ਦੇਣ ਦਾ ਐਲਾਨ


ਲਖਨਊ, 23 ਫ਼ਰਵਰੀ : ਕਿਸਾਨਾਂ ਦੇ ਸੰਗਠਨ 'ਰਾਸ਼ਟਰੀ ਕਿਸਾਨ ਮੰਚ' ਨੇ ਉਤਰ ਪ੍ਰਦੇਸ਼ ਵਿਭਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ (ਸਪਾ) ਨੂੰ  ਸਮਰਥਨ ਦੇਣ ਦਾ ਐਲਾਨ ਕੀਤਾ | ਮੰਚ ਦੇ ਰਾਸ਼ਟਰੀ ਪ੍ਰਧਾਨ ਸ਼ੇਖਰ ਦਿਕਸ਼ਿਤ ਨੇ ਬੁਧਵਾਰ ਨੂੰ  ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ  ਲਿਖੀ ਚਿੱਠੀ ਵਿਚ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਸਪਾ ਨੂੰ  ਪੂਰਣ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਨੇ ਚਿੱਠੀ 'ਚ ਦੋਸ਼ ਲਾਉਂਦੇ ਹੋਏ ਕਿਹਾ ਕਿ, ''ਇਸ ਸਮੇਂ ਉਤਰ ਪ੍ਰਦੇਸ਼ 'ਚ ਵਿਧਾਨ ਸਪਾ ਚੋਣਾਂ ਹੋ ਰਹੀਆਂ ਹਨ ਅਤੇ ਦੁੱਖ ਦੀ ਗੱਲ ਹੈ ਕਿ ਸੱਤਾਧਾਰੀ ਭਾਜਪਾ ਕਿਸਾਨਾਂ ਦੀ ਭਲਾਈ ਦੀ ਕੋਈ ਗੱਲ ਨਾ ਕਰ ਕੇ ਸਮਾਜ 'ਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਕਰ ਰਹੀ ਹੈ | ਭਾਜਪਾ ਲੋਕਾਂ ਵਿਚ ਧਾਰਮਕ ਵਿਵਾਦ ਪੈਦਾ ਕਰ ਕੇ ਦੁਬਾਰਾ ਸੱਤਾ ਹਾਸਲ ਕਰਨ ਦੀ ਤਾਕ ਵਿਚ ਹੈ |'' ਦਿਕਸ਼ਿਤ ਨੇ ਦੋਸ਼ ਲਾਇਆ ਕਿ ''ਭਾਜਪਾ 'ਈਸਟ ਇੰਡੀਆ ਕੰਪਨੀ' ਦੀ ਤਰ੍ਹਾਂ ਹੀ ਵਿਵਹਾਰ
ਕਰ ਰਹੀ ਹੈ ਅਤੇ 'ਵੰਡੋ ਅਤੇ ਰਾਜ ਕਰੋ' ਦੀ ਨੀਤੀ 'ਤੇ ਚੱਲ ਰਹੀ ਹੈ |'' ਉਨ੍ਹਾਂ ਦਸਿਆ ਕਿ ਪ੍ਰਦੇਸ਼ ਦੇ ਮੌਜੂਦਾ ਹਾਲਾਤ 'ਤੇ ਅੱਜ ਰਾਸ਼ਟਰੀ ਕਿਸਾਨ ਮੰਚ ਦੀ ਇਕ ਐਮਰਜੈਂਸੀ ਮੀਟਿੰਗ ਵਿਚ ਵਿਚਾਰ ਦੇ ਬਾਅਦ ਤੈਅ ਕੀਤਾ ਗਿਆ ਕਿ ਇਨ੍ਹਾਂ ਚੋਣਾਂ 'ਚ ਕਿਸਾਨਾਂ ਅਤੇ ਨੌਜਵਾਨਾਂ ਦੀ ਖ਼ੁਸ਼ਹਾਲੀ ਦੇ ਸੁਫਨੇ ਨੂੰ  ਪੂਰਾ ਕਰਨ ਲਈ ਸਮਾਜਵਾਦੀ ਪਾਰਟੀ ਦੇ ਗਠਜੋੜ ਨੂੰ  ਸਮਰਥਨ ਦਿਤਾ ਜਾਵੇ |
ਦਿਕਸ਼ਿਤ ਨੇ ਕਿਹਾ ਕਿ, 'ਸਪਾ ਨੇ ਕਿਸਾਨਾਂ ਨੂੰ  ਸਿਚਾਈ ਮੁਫ਼ਤ ਕਰਨ ਦਾ ਵਾਅਦਾ ਕੀਤਾ ਹੈ ਅਤੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ | ਪਹਿਲਾਂ ਵੀ ਇਸ ਪਾਰਟੀ ਨੇ ਕਿਸਾਨਾਂ ਦੇ ਹਿਤ ਵਿਚ ਕਈ ਚੰਗੇ ਕੰਮ ਕੀਤੇ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਬਨਣ 'ਤੇ ਉਹ ਇਨ੍ਹਾਂ ਕੰਮਾਂ ਨੂੰ  ਹੋਰ ਅੱਗੇ ਵਧਾਏਗੀ | ''(ਏਜੰਸੀ)

 

SHARE ARTICLE

ਏਜੰਸੀ

Advertisement

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM

BIG BREAKING : Amritpal Singh ਦੀ ਨਾਮਜ਼ਦਗੀ ਮਨਜ਼ੂਰ, ਵੇਖੋ LIVE UPDATE | Latest Punjab News

16 May 2024 1:39 PM
Advertisement