ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸ਼ੁਰੂ : ਬਿਲੰਕਨ
Published : Feb 23, 2022, 11:58 pm IST
Updated : Feb 24, 2022, 9:01 am IST
SHARE ARTICLE
image
image

ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸ਼ੁਰੂ : ਬਿਲੰਕਨ


ਅਮਰੀਕੀ ਵਿਦੇਸ਼ ਮੰਤਰੀ ਨੇ ਅਪਣੇ ਰੂਸੀ ਹਮਰੁਤਬਾ ਨਾਲ ਬੈਠਕ ਰੱਦ ਕੀਤੀ

g  ਪੁਤਿਨ ਵਲੋਂ 'ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ' ਨੂੰ  ਆਜ਼ਾਦ ਦੇਸ਼ ਐਲਾਨਣ ਨੂੰ  ਹਮਲੇ ਦੀ ਸ਼ੁਰੂਆਤ ਮੰਨਿਆ ਜਾ ਰਿਹੈ

ਵਾਸ਼ਿੰਗਟਨ, 23 ਫ਼ਰਵਰੀ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਅਪਣੇ ਰੂਸੀ ਹਮਰੁਤਬਾ ਨਾਲ ਹੋਣ ਵਾਲੀ ਬੈਠਕ ਰੱਦ ਕਰਦੇ ਹੋਏ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਹਮਲਾ ਸ਼ੁਰੂ ਕਰ ਦਿਤਾ ਹੈ | ਅਮਰੀਕੀ ਵਿਦੇਸ਼ ਮੰਤਰਾਲਾ ਦੇ ਫ਼ਾਗੀ ਬਾਟਮ ਮੁੱਖ ਦਫ਼ਤਰ ਵਿਚ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨਾਲ ਇਕ ਸਾਂਝੀ ਪੱਤਰਕਾਰ ਵਾਰਤਾ ਵਿਚ ਬਿਲੰਕਨ ਨੇ ਕਿਹਾ ਕਿ ਦੁਨੀਆਂ ਨੂੰ  ਰੂਸ ਨੂੰ  ਉਨ੍ਹਾਂ ਅਪਰਾਧਾਂ ਲਈ ਸਜ਼ਾ ਦੇਣ ਲਈ ਅਪਣੀ ਪੂਰੀ ਆਰਥਕ ਸ਼ਕਤੀ ਨਾਲ ਜਵਾਬ ਦੇਣਾ ਚਾਹੀਦਾ ਹੈ, ਜੋ ਉਸ ਨੇ ਪਹਿਲਾਂ ਹੀ ਕੀਤੇ ਹੋਏ ਹਨ ਜਾਂ ਜਿਨ੍ਹਾਂ ਨੂੰ  ਕਰਨ ਦੀ ਉਹ ਯੋਜਨਾ ਬਣਾ ਰਿਹਾ ਹੈ |
ਉਨ੍ਹਾਂ ਕਿਹਾ,''ਰੂਸ ਦੇ ਅਰਥਚਾਰੇ 'ਤੇ ਤਿੱਖਾ ਹਮਲਾ ਕਰੋ |'' ਬਿਲੰਕਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਯੂਕਰੇਨ 'ਤੇ ਹੋਰ ਜ਼ਿਆਦਾ ਰੂਸੀ ਹਮਲੇ ਜੋ ਹੁਣ ਸ਼ੁਰੂ ਹੋ ਗਏ ਹਨ, ਇਸ ਦਾ ਸਪੱਸ਼ਟ ਅਰਥ ਹੈ ਕਿ ਕੂਟਨੀਤੀ ਨੂੰ  ਅੱਗੇ ਵਧਾਉਣ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਇਸ ਹਫ਼ਤੇ ਬੈਠਕ ਕਰਨ ਦਾ ਕੋਈ ਮਤਲਬ
ਨਹੀਂ ਹੈ | ਦੋਵੇਂ ਆਗੂ ਅੱਜ 24 ਫ਼ਰਵਰੀ ਨੂੰ  ਯੂਰਪ ਵਿਚ ਮੁਲਾਕਾਤ ਕਰਨ ਵਾਲੇ ਸਨ | ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਅਮਰੀਕਾ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਯੂਕਰੇਨ 'ਤੇ ਹਮਲੇ ਰੋਕਣ ਅਤੇ ਚੀਜ਼ਾਂ ਮਾੜੀ ਸਥਿਤੀ ਵਿਚ ਪਹੁੰਚਣ ਤੋਂ ਰੋਕਣ ਲਈ ਕੁੱਝ ਵੀ ਕਰੇਗਾ |
ਬਿਲੰਕਨ ਨੇ ਦੋਸ਼ ਲਗਾਇਆ ਕਿ ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ, ਯੂਕਰੇਨ ਅਤੇ ਉਸ ਦੇ ਲੋਕਾਂ ਨੂੰ  ਕਾਬੂ ਕਰਨ, ਯੂਕਰੇਨ ਦੇ ਲੋਕਤੰਤਰ ਨੂੰ  ਨਸ਼ਟ ਕਰਨ ਦੀ ਯੋਜਨਾ ਬਣਾਈ ਹੈ, ਜੋ ਯੂਕਰੇਨ ਨੂੰ  ਰੂਸ ਦੇ ਹਿੱਸੇ ਦੇ ਰੂਪ ਵਿਚ ਮੁੜ ਪ੍ਰਾਪਤ ਕਰਨ ਦਾ ਯਤਨ ਪ੍ਰਤੀਤ ਹੁੰਦਾ ਹੈ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ  ਯੂਕਰੇਨ ਦੇ 'ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ' ਨੂੰ  'ਆਜ਼ਾਦ' ਦੇਜ਼ ਵਜੋਂ ਮਾਨਤਾ ਦੇਣ ਵਾਲੇ ਫ਼ੈਸਲੇ 'ਤੇ ਹਸਤਾਖਰ ਕੀਤੇ | ਇਸ ਨੂੰ  ਰੂਸ ਵਲੋਂ ਯੂਕਰੇਨ 'ਤੇ ਹਮਲੇ ਦੀ ਸ਼ੁਰੂਆਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ | ਦੁਨੀਆਂ ਭਰ ਦੇ ਕਈ ਪ੍ਰਮੁਖ ਦੇਸ਼ਾਂ ਵਲੋਂ ਰੂਸ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਅਮਰੀਕਾ, ਬਿ੍ਟੇਨ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਜਪਾਨ ਵੀ ਸ਼ਾਮਲ ਹਨ | (ਪੀਟੀਆਈ)

 

SHARE ARTICLE

ਏਜੰਸੀ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement