ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਅੰਤਰਰਾਜੀ ਵਾਹਨ ਚੋਰ ਗਿਰੋਹ ਨੂੰ ਕੀਤਾ ਕਾਬੂ

By : GAGANDEEP

Published : Feb 23, 2023, 2:48 pm IST
Updated : Feb 23, 2023, 2:48 pm IST
SHARE ARTICLE
PHOTO
PHOTO

ਚੋਰ ਵਾਹਨ ਚੋਰੀ ਕਰਕੇ ਮੋਗਾ ਦੇ ਸਕਰੈਪ ਡੀਲਰ ਨੂੰ ਵੇਚਦੇ ਸਨ

 

ਲੁਧਿਆਣਾ: ਲੁਧਿਆਣਾ ਵਿੱਚ ਪੁਲਿਸ ਨੇ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਚੋਰੀ ਦੀਆਂ ਗੱਡੀਆਂ ਮੋਗਾ ਦੇ ਇੱਕ ਸਕਰੈਪ ਡੀਲਰ ਨੂੰ ਵੇਚਦੇ ਸਨ। ਮੁਲਜ਼ਮ ਗੁਰਦੁਆਰਿਆਂ ਦੀਆਂ ਪਾਰਕਿੰਗਾਂ ਵਿੱਚੋਂ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

 

ਇਹ ਵੀ ਪੜ੍ਹੋ : ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਅੱਜ, ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ 

ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 5 ਐਸਯੂਵੀ, 2 ਕਾਰਾਂ ਅਤੇ 7 ਮੋਟਰਸਾਈਕਲਾਂ ਸਮੇਤ 14 ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਪਿਛਲੇ ਡੇਢ ਮਹੀਨੇ ਦੌਰਾਨ ਮੋਗਾ, ਲੁਧਿਆਣਾ, ਤਰਨਤਾਰਨ, ਮੋਹਾਲੀ ਅਤੇ ਅੰਮ੍ਰਿਤਸਰ ਤੋਂ ਵਾਹਨ ਚੋਰੀ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ (22), ਹਰਵਿੰਦਰ ਸਿੰਘ (19), ਗੁਰਦਿੱਤ ਸਿੰਘ (21) ਸਾਰੇ ਵਾਸੀ ਮੋਗਾ ਵਜੋਂ ਹੋਈ ਹੈ। ਮੁਲਜ਼ਮ ਸਕਰੈਪ ਡੀਲਰ ਜਸਪ੍ਰੀਤ ਸਿੰਘ ਵਾਸੀ ਮੋਗਾ ਨੂੰ ਗੱਡੀਆਂ ਵੇਚਦੇ ਸਨ। ਹੁਣ ਤੱਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਨਿਸ਼ਾਨਾ ਸਿੱਖ ਅਤੇ ਯਹੂਦੀ ਬਣਦੇ 

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੰਬੜਾ ਰੋਡ, ਇਯਾਲੀ ਚੌਕ ਦੇ ਰਾਜੀਵ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰ ਦੇ ਬਾਹਰੋਂ ਉਸ ਦੀ ਮਹਿੰਦਰਾ ਸਕਾਰਪੀਓ ਐਸਯੂਵੀ ਚੋਰੀ ਹੋ ਗਈ ਹੈ। ਪੀਏਯੂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
 ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਗੁਰਦੁਆਰਿਆਂ ਦੀਆਂ ਪਾਰਕਿੰਗਾਂ ਵਿੱਚ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਸ਼ਰਧਾਲੂ ਵਾਹਨਾਂ ਦੇ ਡੈਸ਼ਬੋਰਡ 'ਤੇ ਪਾਰਕਿੰਗ ਸਲਿਪ ਰੱਖਦੇ ਸਨ। ਉਹ ਡੁਪਲੀਕੇਟ ਚਾਬੀਆਂ ਨਾਲ ਵਾਹਨਾਂ ਦੇ ਤਾਲੇ ਖੋਲ੍ਹਦੇ ਸਨ।
ਇਸ ਗਿਰੋਹ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਾਰਕਿੰਗ ਤੋਂ 4 ਵਾਹਨ ਚੋਰੀ ਕਰਨ ਦੀ ਗੱਲ ਕਬੂਲੀ ਹੈ। ਮੁਲਜ਼ਮ ਅਰਸ਼ਦੀਪ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਜਦਕਿ ਬਾਕੀ ਮੁਲਜ਼ਮਾਂ ਨੇ ਅੱਧ ਵਿਚਾਲੇ ਹੀ ਪੜ੍ਹਾਈ ਛੱਡੀ ਹੈ। ਮੁਲਜ਼ਮ ਰਾਤੋ-ਰਾਤ ਅਮੀਰ ਬਣਨ ਲਈ ਵਾਹਨ ਚੋਰੀ ਕਰਦੇ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement